15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

‘ਪਰਵਿੰਦਰ ਸਿੰਘ ਝੋਟੇ’ ਦੇ ਕਤਲ ਰੋਸ ਵਜੋਂ ਲੋਹੀਆਂ ਮੁਕੰਮਲ ਬੰਦ

ਲੋਹੀਆਂ ਖਾਸ, 14 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਕਤਲ ਲਈ ਜ਼ਿੰਮੇਵਾਰ ਮਨਦਿਆਂ ਮੁੱਖ ਮੰਤਰੀ ਤੇ ਡੀ.ਜੀ.ਪੀ. ਦੇ ਅਸਤੀਫ਼ੇ ਸਮੇਤ ਕਤਲ ਅਤੇ ਨਸ਼ਾ ਸਮੱਗਲਰਾਂ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਕਰਨ ਲਈ ਅੱਜ ਦੀ ਪੰਜਾਬ ਬੰਦ ਦੀ ਕਾਲ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ

Ad Position 21
No active advertisement
ਅਜੀਤ ਡੈਸਕ 15-10-2026

ਲੋਹੀਆਂ ਖਾਸ, 14 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਕਤਲ ਲਈ ਜ਼ਿੰਮੇਵਾਰ ਮਨਦਿਆਂ ਮੁੱਖ ਮੰਤਰੀ ਤੇ ਡੀ.ਜੀ.ਪੀ. ਦੇ ਅਸਤੀਫ਼ੇ ਸਮੇਤ ਕਤਲ ਅਤੇ ਨਸ਼ਾ ਸਮੱਗਲਰਾਂ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਕਰਨ ਲਈ ਅੱਜ ਦੀ ਪੰਜਾਬ ਬੰਦ ਦੀ ਕਾਲ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਸਬੰਧੀ ਲੋਹੀਆਂ ਸ਼ਹਿਰ ਦੇ ਸਾਰੇ ਬਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ ਅਤੇ ਦੁਕਾਨਦਾਰ ਖੁਦ-ਬ-ਖੁਦ ਦੁਕਾਨਾਂ ਬੰਦ ਕਰਕੇ ਦੁਕਾਨਾਂ ਮੂਹਰੇ ਰੋਸ ਵਜੋਂ ਬੈਠੇ ਦਿਖਾਈ ਦਿੱਤੇ| ਇਸ ਰੋਸ ਮਾਰਚ ਦੀ ਅਗਵਾਈ ‘ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਪ੍ਰਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਸਾਬੂਵਾਲ, ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਸਤਵਿੰਦਰ ਸਿੰਘ ਖਾਲਸਾ, ਕਿਸਾਨ ਮਜ਼ਦੁੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ, ਜਗਤਾਰ ਸਿੰਘ ਨੱਲ੍ਹ ਵਾਲੇ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਸੋਨੂ ਅਰੋੜਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤਹਿਸੀਲ ਸਕੱਤਰ ਗੁਰਚਰਨ ਸਿੰਘ ਅਟਵਾਲ ਅਤੇ ਹੋਰ ਵਰਕਰ ਸ਼ਾਮਲ ਸਨ| ਇਸ ਬੰਦ ਦੌਰਾਨ ਪ੍ਰਾਈਵੇਟ ਸਕੂਲ ਬੰਦ ਰਹੇ, ਜਦਕਿ ਸ਼ਹਿਰ ਦੇ ਬੈਂਕ ਖੁੱਲੇ ਨਜ਼ਰ ਆਏ|

Ad Position 22
No active advertisement
ਪਿਛਲੀ ਖ਼ਬਰ ਝੋਟਾ ਕਤਲ ਮਾਮਲੇ ’ਚ ਬੰਦ ਦੇ ਸੱਦੇ ਦਾ ਬਠਿੰਡਾ ’ਚ ਅਸਰ, ਮੁੱਖ ਬਾਜ਼ਾਰ ਰਹੇ ਬੰਦ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਡੇਹਲੋਂ ਸਮੇਤ ਇਲਾਕੇ ਅੰਦਰ ਬੰਦ ਨੂੰ ਪੂਰਨ ਸਮਰਥਨ
Ad Position 24