15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮਾਹਿਲਪੁਰ ’ਚ ਪੁਲਿਸ ਅਧਿਕਾਰੀ ਤੇ ਧਰਨਾਕਾਰੀ ਆਹਮੋ-ਸਾਹਮਣੇ, ਸ਼ਹਿਰ ਹੋਇਆ ਪੁਲਿਸ ਛੋਣੀ ’ਚ ਤਬਦੀਲ

ਮਾਹਿਲਪੁਰ , ਹੁਸ਼ਿਆਰਪੁਰ 15 ਅਕਤੂਬਰ (ਰਜਿੰਦਰ ਸਿੰਘ) ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਨੌਜਵਾਨ ਅਤੇ ਐਂਟੀ ਡਰੱਗ ਫੋਰਸ ਦੇ ਸੰਚਾਲਕ ਪਰਮਿੰਦਰ ਸਿੰਘ ਝੋਟਾ ਦੀ ਬੀਤੀ 13 ਅਕਤੂਬਰ ਨੂੰ ਮਾਨਸਾ ਵਿਖੇ ਗੋਲੀਆਂ ਮਾਰ ਕੇ ਕੀਤੀ ਗਈ ਸੀ, ਜਿਸ ਦੀ ਹੱਤਿਆ ਦੇ ਵਿਰੋਧ ਵਿਚ ਐਕਸ਼ਨ ਕਮੇਟੀ ਵਲੋਂ ਦਿੱਤੇ ਗਏ

Ad Position 21
No active advertisement
ਅਜੀਤ ਡੈਸਕ 15-10-2026

ਮਾਹਿਲਪੁਰ , ਹੁਸ਼ਿਆਰਪੁਰ 15 ਅਕਤੂਬਰ  (ਰਜਿੰਦਰ ਸਿੰਘ) ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਨੌਜਵਾਨ ਅਤੇ ਐਂਟੀ ਡਰੱਗ ਫੋਰਸ ਦੇ ਸੰਚਾਲਕ ਪਰਮਿੰਦਰ ਸਿੰਘ ਝੋਟਾ ਦੀ ਬੀਤੀ 13 ਅਕਤੂਬਰ ਨੂੰ ਮਾਨਸਾ ਵਿਖੇ ਗੋਲੀਆਂ ਮਾਰ ਕੇ ਕੀਤੀ ਗਈ ਸੀ, ਜਿਸ ਦੀ ਹੱਤਿਆ ਦੇ ਵਿਰੋਧ ਵਿਚ ਐਕਸ਼ਨ ਕਮੇਟੀ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਮਾਹਿਲਪੁਰ ਸ਼ਹਿਰ ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਤਾਂ ਮਾਹੋਲ ਉਸ ਵੇਲੇ ਖਰਾਬ ਹੋਗਿਆ ਜਦੋਂ ਡੀ.ਐਸ.ਪੀ.ਭਾਰਤ ਸੈਣੀ ਸਮੇਤ ਭਾਰੀ ਪੁਲਿਸ ਨੇ ਪ੍ਰਦਰਸ਼ਨ ਕਾਰੀਆਂ ਨੂੰ ਸੜਕ ਤੋਂ ਉਠਾ ਕੇ ਸਾਈਡ ’ਤੇ ਧਰਨਾ ਲਾਉਣ ਲਈ ਕਿਹਾ। ਗੁੱਸੇ ’ਚ ਆਏ ਲੋਕਾਂ ਨੇ ਪੁਲਿਸ ਪ੍ਰਸ਼ਾਸ਼ਨ ਵਿਰੁੱਧ ਨਾਅਰੇਬਾਜੀ  ਸ਼ੁਰੂ ਕਰ ਦਿੱਤੀ। ਇੱਥੇ ਹੀ ਬੱਸ ਨਹੀ ਉਸੇ ਸਮੇ ਡੀ.ਸੀ ਦੇ ਨਿਯਮਾਂ ਦੀਆਂ ਧੱਜ਼ੀਆਂ ਉਡਾ ਰਿਹਾ ਇੱਕ ਕਰੈਸ਼ਰ ਨਾਲ ਭਰਿਆ ਉਵਰਲੋਡ ਟਿੱਪਰ ਉੱਥੇ ਆ ਗਿਆ ਤੇ ਪੁਲਿਸ ਵਲੋਂ ਉਸ ਨੂੰ ਪੁਲਿਸ ਵਲੋਂ ਲਘਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀਆਂ ਉਸ ਟਿੱਪਰ ਨੂੰ ਰੋਕ ਉਸ ਦਾ ਚਲਾਨ ਕਟਵਾ ਹੀ ਸਾਹ ਲਿਆ। ਹਾਲਾਤ ਵਿਗੜਦੇ ਦੇਖਦੇ ਹੋਏ ਪਲਿਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਧਰਨਾਕਾਰੀਆਂ ਨੇ ਮੁੱਖ ਚੌਂਕ ਧਰਨਾ ਲਾਇਆ।  ਇਸ ਬੰਦ ਦੇ ਸੱਦੇ ਦੌਰਾਨ ਮਾਹਿਲਪੁਰਸ਼ਹਿਰ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਰੱਖ ਕੇ ਰੋਸ ਪ੍ਰਗਟਾਉਣ ਲਈ ਧਰਨੇ ’ਚ ਸ਼ਾਮਲ ਹੋਏ।

Ad Position 22
No active advertisement
ਪਿਛਲੀ ਖ਼ਬਰ ਨਿੱਜਰਪੁਰਾ ਟੋਲ ਪਲਾਜ਼ਾ ’ਤੇ ਤੜਕਸਾਰ ਫਾਇਰਿੰਗ, ਦੋ ਮੋਟਰਸਾਈਕਲ ਸਵਾਰ ਫਰਾਰ ਅਗਲੀ ਖ਼ਬਰ ਪੰਜਾਬ ਬੰਦ ਦੌਰਾਨ ਕਾਂਗਰਸੀਆਂ ਨੇ ਕੀਤੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ
Ad Position 24