ਬੈਂਗਲੁਰੂ, 28 ਸਤੰਬਰ - ਚੋਣ ਕਮਿਸ਼ਨ ਨਾਲ ਜੁੜੇ ਵਿਵਾਦ 'ਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ, "ਮੈਂ ਭਲਕੇ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਹੈ ਅਤੇ ਉੱਥੇ ਅਸੀਂ ਚਰਚਾ ਕਰਾਂਗੇ; ਵਰਕਿੰਗ ਕਮੇਟੀ ਦੇ ਸਾਰੇ ਮੈਂਬਰ ਆਪਣੇ ਸੁਝਾਅ ਦੇਣਗੇ। ਅਸੀਂ ਪੂਰੀ ਗੰਭੀਰਤਾ ਨਾਲ ਲੜਾਈ ਲੜਾਂਗੇ। ਇਹ ਮੁੱਦਾ ਪੂਰੇ ਦੇਸ਼, ਸਾਡੇ ਲੋਕਤੰਤਰ ਦੀ ਹੋਂਦ ਅਤੇ ਦੇਸ਼ ਦੇ ਬਚੇ ਰਹਿਣ ਨਾਲ ਜੁੜਿਆ ਹੋਇਆ ਹੈ। ਇਸੇ ਲਈ ਅਸੀਂ ਇਸ ਮੁੱਦੇ ਨੂੰ ਲੈ ਕੇ ਬਹੁਤ ਗੰਭੀਰ ਹਾਂ। ਅਸੀਂ ਲੜਾਂਗੇ ਅਤੇ ਦੇਖਾਂਗੇ।"
ਵਿਵਾਦ ਬਾਰੇ ਚੋਣ ਕਮਿਸ਼ਨ ਦੇ ਬਿਆਨ 'ਤੇ ਉਨ੍ਹਾਂ ਕਿਹਾ, "ਉਹ ਸਿਰਫ਼ ਇਹੀ ਕਹਿਣਗੇ। ਉਨ੍ਹਾਂ ਦੇ ਆਪਣੇ ਹੀ ਲੋਕਾਂ ਨੇ ਉਨ੍ਹਾਂ ਦਾ ਪਰਦਾਫਾਸ਼ ਕੀਤਾ ਹੈ... ਇੱਥੋਂ ਤੱਕ ਕਿ ਕੇਰਲ ਦੇ ਇਕ ਮੁੱਖ ਸਕੱਤਰ (ਚੀਫ਼ ਸੈਕਟਰੀ) ਦਾ ਕਹਿਣਾ ਹੈ ਕਿ ਸਾਡੇ ਮੁੱਖ ਚੋਣ ਕਮਿਸ਼ਨਰ ਨੇ ਖ਼ੁਦ ਉਨ੍ਹਾਂ ਨੂੰ ਚੋਣ ਲੜਨ ਲਈ ਕਿਹਾ ਸੀ। ਇਸ ਦਾ ਮਤਲਬ ਹੈ ਕਿ ਸਭ ਤੋਂ ਉੱਚੇ ਅਹੁਦੇ 'ਤੇ ਬੈਠਾ ਵਿਅਕਤੀ ਭਾਜਪਾ ਦੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਉਹ ਭਾਜਪਾ ਦਾ ਵਰਕਰ ਬਣ ਗਿਆ ਹੈ... ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ... ਸਾਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨੀ ਪਵੇਗੀ, ਭਾਵੇਂ ਉਹ ਅਸਤੀਫ਼ਾ ਹੀ ਕਿਉਂ ਨਾ ਦੇ ਦੇਣ।"
ਤਾਜ਼ਾ ਖ਼ਬਰਾਂ
Free
ਚੋਣ ਕਮਿਸ਼ਨ ਨਾਲ ਜੁੜੇ ਵਿਵਾਦ 'ਤੇ ਭਲਕੇ ਬੁਲਾਈ ਹੈ, ਵਰਕਿੰਗ ਕਮੇਟੀ ਦੀ ਮੀਟਿੰਗ - ਖੜਗੇ
ਬੈਂਗਲੁਰੂ, 28 ਸਤੰਬਰ - ਚੋਣ ਕਮਿਸ਼ਨ ਨਾਲ ਜੁੜੇ ਵਿਵਾਦ 'ਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ, "ਮੈਂ ਭਲਕੇ ਵਰਕਿੰਗ..
ਅਜੀਤ ਡੈਸਕ
28-09-2026