ਅੰਮ੍ਰਿਤਸਰ, 28 ਸਤੰਬਰ (ਜਸਵੰਤ ਸਿੰਘ ਜੱਸ) - ਨਵੀਂ ਦਿੱਲੀ ਵਿਚ ਅਮਰੀਕੀ ਸਫੀਰ ਮਿਸਟਰ ਸਰਜੀਓ ਗੋਰ ਕਰੀਬ 28 ਮੈਂਬਰੀ ਉੱਚ ਪੱਧਰੀ ਅਮਰੀਕੀ ਵਫ਼ਦ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਹਨ। ਇਸ ਵਫ਼ਦ ਵਿਚ ਅਮਰੀਕੀ ਰਾਜਦੂਤ ਤੋਂ ਇਲਾਵਾ ਕੁਝ ਅਮਰੀਕੀ ਸੈਨੇਟਰ ਅਤੇ ਹੋਰ ਅਧਿਕਾਰੀ ਅਤੇ ਵਿਦਵਾਨ ਸ਼ਾਮਿਲ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਇਹ ਵਫ਼ਦ ਜਲਿਆਂਵਾਲਾ ਬਾਗ ਅਤੇ ਪਾਰਟੀਸ਼ਨ ਮਿਊਜੀਅਮ ਵੀ ਦੇਖਣ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਐਸ.ਜੀ.ਪੀ.ਸੀ. ਦੇ ਹੋਰ ਅਧਿਕਾਰੀਆਂ ਵਲੋਂ ਵੀ ਅਮਰੀਕੀ ਸਫੀਰ ਤੇ ਵਫ਼ਦ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਉਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਅਮਰੀਕੀ ਵਫ਼ਦ ਦੀ ਆਮਦ ਮੌਕੇ ਘੰਟਾ ਘਰ ਪਲਾਜ਼ਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਤੇ ਕੁਝ ਹੋਰ ਪਾਰਟੀ ਕਾਰਕੁਨਾਂ ਵਲੋਂ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਗੋਡ ਬਲੈਸ ਅਮਰੀਕਾ ਦੇ ਕੁਝ ਸਮਾਂ ਨਾਅਰੇ ਲਗਾਏ ਗਏ।
ਤਾਜ਼ਾ ਖ਼ਬਰਾਂ
Free
ਵਫ਼ਦ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਭਾਰਤ ਚ ਅਮਰੀਕੀ ਸਫੀਰ ਸਰਜੀਓ ਗੋਰ
ਅੰਮ੍ਰਿਤਸਰ, 28 ਸਤੰਬਰ (ਜਸਵੰਤ ਸਿੰਘ ਜੱਸ) - ਨਵੀਂ ਦਿੱਲੀ ਵਿਚ ਅਮਰੀਕੀ ਸਫੀਰ ਮਿਸਟਰ ਸਰਜੀਓ ਗੋਰ ਕਰੀਬ 28 ਮੈਂਬਰੀ ਉੱਚ ਪੱਧਰੀ ਅਮਰੀਕੀ ਵਫ਼ਦ ਸਮੇਤ ਸ੍ਰੀ ਹਰਿਮੰਦਰ ਸਾਹਿਬ...
ਅਜੀਤ ਡੈਸਕ
28-09-2026