19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਅੱਪਰ ਬਾਰੀ ਦੁਆਬ ਨਹਿਰ ‘ਚ ਪਿਆ ਪਾੜ

ਅੰਮ੍ਰਿਤਸਰ, 19 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਅੱਪਰ ਬਾਰੀ ਦੁਆਬ ਨਹਿਰ ਅੰਮ੍ਰਿਤਸਰ ‘ਚ ਪਾੜ ਪੈਣ ਕਰਕੇ ਹਾਲਾਤ ਚਿੰਤਾਜਨਕ ਬਣ ਰਹੇ ਹਨ।

Ad Position 21
No active advertisement
ਅਜੀਤ ਡੈਸਕ 19-09-2026

ਅੰਮ੍ਰਿਤਸਰ, 19 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਅੱਪਰ ਬਾਰੀ ਦੁਆਬ ਨਹਿਰ ਅੰਮ੍ਰਿਤਸਰ ‘ਚ ਪਾੜ ਪੈਣ ਕਰਕੇ ਹਾਲਾਤ ਚਿੰਤਾਜਨਕ ਬਣ ਰਹੇ ਹਨ। ਅੰਮ੍ਰਿਤਸਰ ਤਰਨ ਤਾਰਨ ਰੋਡ ਵਿਖੇ ਨਹਿਰ ਵਿਚ ਪਾੜ ਪੈਣ ਕਰਕੇ ਪਾਣੀ ਤੇਜ਼ੀ ਨਾਲ ਦੂਜੇ ਇਲਾਕਿਆਂ ਵੱਲ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਨਹਿਰ ਪੂਰੀ ਤਰ੍ਹਾਂ ਭਰੀ ਹੋਈ ਹੈ ਅਤੇ ਇਸ ਨਹਿਰ ਦੇ ਕਿਨਾਰੇ ਸੈਰਗਾਹ ਬਣੀ ਹੋਣ ਕਰਕੇ ਰੋਜ਼ਾਨਾ ਸੈਂਕੜੇ ਲੋਕ ਸੈਰ ਕਰਨ ਲਈ ਵੀ ਆਉਂਦੇ ਹਨ।

ਇਸ ਬਾਰੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ‘ਚ ਨਹਿਰੀ ਪਾਣੀ ਦੀ ਸਪਲਾਈ ਦਾ ਕੰਮ ਚੱਲ ਰਿਹਾ ਹੈ, ਜਿਸ ਲਈ ਕੰਪਨੀ ਵਲੋਂ ਇਥੇ ਪਾਈਪਾਂ ਪਾਈਆ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੀ ਇੱਥੇ ਨਹਿਰ ’ਚੋਂ ਲੀਕੇਜ ਹੋ ਗਈ ਹੈ, ਜਿਸ ਨੂੰ ਬੰਦ ਕਰਵਾਉਣ ਦਾ ਸ਼ੁਰੂ ਕਰਵਾਇਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਫਰੀਦਕੋਟ 'ਚ ਇਕ ਵਿਅਕਤੀ ਦਾ ਬੇ-ਰਹਿਮੀ ਨਾਲ ਕਤਲ ਅਗਲੀ ਖ਼ਬਰ ਬਾਬਾ ਸ਼ੇਖ ਫਰੀਦ ਅਗਮਨ ਪੁਰਬ ਦੀ ਧੂਮ ਧਾਮ ਨਾਲ ਸ਼ੁਰੂਆਤ
Ad Position 24