11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬਾਰ ਐਸੋਸੀਏਸ਼ਨ ਨਾਭਾ ਦੀਆਂ ਚੋਣਾਂ ਦੌਰਾਨ ਐਡਵੋਕੇਟ ਮੂੰਗੋ ਦੇ ਗਰੁੱਪ ਨੇ ਕੀਤੀ ਜਿੱਤ ਪ੍ਰਾਪਤ

ਨਾਭਾ, 11 ਸਤੰਬਰ (ਜਗਨਾਰ ਸਿੰਘ ਦੁਲੱਦੀ)- ਅੱਜ ਨਾਭਾ ਵਿਖੇ ਹੋਈਆਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ...

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਨਾਭਾ, 11 ਸਤੰਬਰ (ਜਗਨਾਰ ਸਿੰਘ ਦੁਲੱਦੀ)- ਅੱਜ ਨਾਭਾ ਵਿਖੇ ਹੋਈਆਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਐਡਵੋਕੇਟ ਗਿਆਨ ਸਿੰਘ ਮੂੰਗੋ ਦੇ ਗਰੁੱਪ ਵਲੋਂ ਆਪਣੇ ਵਿਰੋਧੀਆਂ ਨੂੰ ਹਰਾ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਗਈ ਹੈ। ਸਮੁੱਚੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਐਡਵੋਕੇਟ ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੇ ਕੰਮਾਂ ਦੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਉਹ ਸਮੁੱਚੇ ਵਕੀਲ ਭਾਈਚਾਰੇ ਨੂੰ ਲੈ ਕੇ ਵਕੀਲ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ।

ਦੱਸਣ ਯੋਗ ਹੈ ਕਿ ਐਡਵੋਕੇਟ ਗਿਆਨ ਸਿੰਘ ਮੂੰਗੋ 25ਵੀਂ ਵਾਰ ਬਾਰ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਚੁਣੇ ਗਏ ਹਨ। ਇਸ ਮੌਕੇ ਐਡਵੋਕੇਟ ਗਿਆਨ ਸਿੰਘ ਗਰੁੱਪ ਦੇ ਜਿੱਤਣ ਵਾਲੇ ਮੈਂਬਰਾਂ ਵਿੱਚ ਅਤੁਲ ਕੁਮਾਰ ਕੈਸ਼ੀਅਰ, ਅਸ਼ਵਨੀ ਕੁਮਾਰ ਲਾਇਬਰੇਰੀਅਨ,ਸਤਨਾਮ ਦਾਸ ਔਡੀਟਰ, ਅਰਸ਼ਦੀਪ ਕੌਰ ਜੁਆਇੰਟ ਸੈਕਟਰੀ, ਹਰਜਿੰਦਰ ਸਿੰਘ ਸੈਕਟਰੀ, ਵਾਇਸ ਪ੍ਰਧਾਨ ਰਿੰਪਲ ਅਰੌੜਾ, ਸਰਬਜੀਤ ਸਿੰਘ ਕਕਰਾਲਾ ਵਾਈਸ ਪ੍ਰਧਾਨ ਆਦਿ ਦੇ ਨਾਂਮ ਸ਼ਾਮਿਲ ਹਨ।

ਐਡਵੋਕੇਟ ਗਿਆਨ ਸਿੰਘ ਮੂੰਗੋ ਦੇ ਗਰੁੱਪ ਵਲੋਂ ਜਿੱਤ ਦੀ ਖੁਸ਼ੀ ਵਿਚ ਲੱਡੂ ਵੰਡ ਵੰਡੇ ਗਏ ਅਤੇ ਆਤਿਸ਼ਬਾਜੀ ਵੀ ਚਲਾਈ ਗਈ। ਇਸ ਮੌਕੇ ਹੈਡਵੋਕੇਟ ਗਿਆਨ ਸਿੰਘ ਮੂੰਗੋ ਨੂੰ ਵਧਾਈ ਦੇਣ ਵਾਲਿਆਂ ਵਿਚ ਵਪਾਰੀ ਆਗੂ ਅਮਨ ਗੁਪਤਾ ਪ੍ਰਧਾਨ ਗਊਸ਼ਾਲਾ ਪ੍ਰਬੰਧਕ ਕਮੇਟੀ, ਰਾਜਵਿੰਦਰ ਸਿੰਘ ਘੁਲੀ ਚੇਅਰਮੈਨ ਮਾਰਕੀਟ ਕਮੇਟੀ ਧੂਰੀ, ਜੈ ਪ੍ਰਕਾਸ਼ ਗੋਇਲ ਆਦਿ ਤੋਂ ਇਲਾਵਾ ਹੋਰ ਵੀ ਸ਼ਹਿਰਵਾਸੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਹਠੂਰ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਚਾਰ ਕਾਬੂ ਅਗਲੀ ਖ਼ਬਰ ਸੁਲਤਾਨਪੁਰ ਲੋਧੀ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ’ਤੇ ਸਤਵੀਰ ਮਾਹੀਪਾਲ ਦਾ ਕਬਜ਼ਾ
Ad Position 24