07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਹਲਵਾਰਾ-ਦਿੱਲੀ ਏਅਰ ਇੰਡੀਆ ਦੀ ਸਵੇਰ ਦੀ ਉਡਾਣ ਰੱਦ, ਯਾਤਰੀ ਹੋਏ ਖੱਜਲ-ਖੁਆਰ

ਹਲਵਾਰਾ (ਲੁਧਿਆਣਾ), 7 ਸਤੰਬਰ (ਮਨਦੀਪ ਸਿੰਘ ਉੱਭੀ)- ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਤੋਂ ਸੋਮਵਾਰ ਸਵੇਰੇ...

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਹਲਵਾਰਾ (ਲੁਧਿਆਣਾ), 7 ਸਤੰਬਰ (ਮਨਦੀਪ ਸਿੰਘ ਉੱਭੀ)- ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਤੋਂ ਸੋਮਵਾਰ ਸਵੇਰੇ ਏਅਰ ਇੰਡੀਆ ਦੀ ਦਿੱਲੀ ਜਾਣ ਵਾਲੀ ਉਡਾਣ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਜਾਣ ਲਈ ਹਵਾਈ ਅੱਡੇ ’ਤੇ ਪੁੱਜੇ ਯਾਤਰੀਆਂ ਨੂੰ ਬਿਨ੍ਹਾਂ ਸਫ਼ਰ ਕੀਤੇ ਹੀ ਵਾਪਸ ਪਰਤਣਾ ਪਿਆ।

ਹਵਾਈ ਅੱਡਾ ਸਟਾਫ਼ ਅਨੁਸਾਰ ਹਲਵਾਰਾ ਤੋਂ ਦਿੱਲੀ ਜਾਣ ਵਾਲੀ ਸਵੇਰ ਦੀ ਉਡਾਣ ਨੰਬਰ ਏ.ਆਈ.-482 ਸੀ, ਜਦਕਿ ਦਿੱਲੀ ਤੋਂ ਹਲਵਾਰਾ ਆਉਣ ਵਾਲੀ ਉਡਾਣ ਨੰਬਰ ਏ.ਆਈ.-481 ਤਕਨੀਕੀ ਕਾਰਨ ਕਰਕੇ ਹਲਵਾਰਾ ਲਈ ਰਵਾਨਾ ਨਹੀਂ ਹੋਈ। ਕਈ ਯਾਤਰੀ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਹਵਾਈ ਅੱਡੇ ’ਤੇ ਪਹੁੰਚ ਗਏ ਸਨ ਪਰ ਉਡਾਣ ਰੱਦ ਹੋਣ ਦੀ ਸੂਚਨਾ ਮਿਲਣ ਉਪਰੰਤ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ।

ਜਾਣਕਾਰੀ ਅਨੁਸਾਰ ਏਅਰ ਇੰਡੀਆ ਵਲੋਂ ਉਡਾਣ ਰੱਦ ਹੋਣ ਦੀ ਸੂਚਨਾ ਸੋਮਵਾਰ ਤੜਕੇ ਕਰੀਬ 3:30 ਵਜੇ ਜਾਰੀ ਕਰ ਦਿੱਤੀ ਗਈ ਸੀ। ਕੁਝ ਯਾਤਰੀਆਂ ਨੇ ਬਾਅਦ ਦੁਪਹਿਰ ਦੀ ਉਡਾਣ ਵਿਚ ਆਪਣੀਆਂ ਸੀਟਾਂ ਬੁੱਕ ਕਰਵਾ ਲਈਆਂ, ਜਦਕਿ ਕਈਆਂ ਨੂੰ ਆਪਣੀ ਯਾਤਰਾ ਦੀ ਤਾਰੀਖ ਹੀ ਬਦਲਣੀ ਪਈ।

ਦਿੱਲੀ ਤੋਂ ਹਲਵਾਰਾ ਆਉਣ ਵਾਲੀ ਉਡਾਣ ਰੱਦ ਹੋਣ ਦਾ ਸਿੱਧਾ ਅਸਰ ਹਲਵਾਰਾ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ’ਤੇ ਪਿਆ। ਹਲਵਾਰਾ-ਦਿੱਲੀ ਅਤੇ ਦਿੱਲੀ-ਹਲਵਾਰਾ ਸੇਵਾ ਇਕੋ ਜਹਾਜ਼ ਦੇ ਰੋਟੇਸ਼ਨ ’ਤੇ ਨਿਰਭਰ ਹੋਣ ਕਾਰਨ ਦਿੱਲੀ ਤੋਂ ਜਹਾਜ਼ ਹਲਵਾਰਾ ਨਾ ਪੁੱਜਣ ’ਤੇ ਹਲਵਾਰਾ ਤੋਂ ਦਿੱਲੀ ਜਾਣ ਵਾਲੀ ਸਵੇਰ ਦੀ ਉਡਾਣ ਵੀ ਰੱਦ ਹੋ ਗਈ। ਉਡਾਣ ਰੱਦ ਹੋਣ ਦੀ ਪੁਸ਼ਟੀ ਹਲਵਾਰਾ ਹਵਾਈ ਅੱਡੇ ਦੇ ਡਾਇਰੈਕਟਰ ਜਗੀਰ ਸਿੰਘ ਵੱਲੋਂ ਵੀ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਸੋਮਵਾਰ ਨੂੰ ਗੁਰੂਗ੍ਰਾਮ ਦੀ ਭੌਂਡਸੀ ਜੇਲ੍ਹ ਵਿਚ ਮੰਤਰੀ ਸੰਜੀਵ ਅਰੋੜਾ ਨਾਲ... ਅਗਲੀ ਖ਼ਬਰ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਮੰਡੇਰ ਦਿੱਲੀ ਵਿਖੇ 'ਨੈਸ਼ਨਲ ਸਕੂਲ ਐਵਾਰਡ' ਨਾਲ ਸਨਮਾਨਿਤ
Ad Position 24