ਸੰਗਰੂਰ, 5 ਸਤੰਬਰ- ਪੰਜਾਬ ਭਰ ਦੇ ਵਿਚ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪੱਕੇ ਮੋਰਚੇ ਦਾ ਅੱਜ ਸੱਤਵਾਂ ਦਿਨ ਹੈ। ਸੰਗਰੂਰ ਐਸ.ਐਸ.ਪੀ. ਦਫ਼ਤਰ ਬਾਹਰ ਕਿਸਾਨਾਂ ਵਲੋਂ ਹੱਲਾ ਬੋਲ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਪੁਲਿਸ ਦੇ ਬੈਰੀਗੇਟ ਤੋੜ ਦਿੱਤੇ। ਕਿਸਾਨਾਂ ਨੇ ਕਿਹਾ ਅਸੀਂ ਐਸ.ਐਸ.ਪੀ. ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਸੀ। ਅਸੀਂ ਆਪਣੇ ਐਲਾਨ ਮੁਤਾਬਿਕ ਐਸ.ਐਸ.ਪੀ. ਦਫ਼ਤਰ ਦਾ ਗੇਟ ਬੰਦ ਕੀਤਾ ਹੈ।
ਪੁਲਿਸ ਦੇ ਵਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਨੇ ਬੈਰੀਗੇਡ ਤੋੜ ਕੇ ਐਸ.ਐਸ.ਪੀ. ਦਫ਼ਤਰ ਦਾ ਗੇਟ ਦਾ ਮੁਕੰਮਲ ਤੌਰ ’ਤੇ ਘੇਰ ਲਿਆ। ਐਸ.ਐਸ.ਪੀ. ਦਫ਼ਤਰ ਦਾ ਗੇਟ ਬੰਦ ਹੋ ਚੁੱਕਿਆ ਹੈ।