04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਦੋ ਸਾਲ ਪਹਿਲਾਂ ਵਿਆਹੀ ਰਾਜਵਿੰਦਰ ਕੌਰ ਦੇ ਪੇਕਿਆਂ ਨੇ ਸਹੁਰੇ ਪਰਿਵਾਰ ਤੇ ਲਗਾਏ ਕਤਲ ਕਰਨ ਦੇ ਦੋਸ਼

ਬਾਲਿਆਂਵਾਲੀ (ਬਠਿੰਡਾ), 4 ਅਗਸਤ (ਕੁਲਦੀਪ ਮਤਵਾਲਾ)-ਜ਼ਿਲ੍ਹਾ ਬਠਿੰਡਾ ਦੇ ਪਿੰਡ ਡਿੱਖ ਵਿਖੇ ਦੋ ਸਾਲ ਪਹਿਲਾਂ....

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਬਾਲਿਆਂਵਾਲੀ (ਬਠਿੰਡਾ), 4 ਅਗਸਤ (ਕੁਲਦੀਪ ਮਤਵਾਲਾ)-ਜ਼ਿਲ੍ਹਾ ਬਠਿੰਡਾ ਦੇ ਪਿੰਡ ਡਿੱਖ ਵਿਖੇ ਦੋ ਸਾਲ ਪਹਿਲਾਂ ਵਿਆਹੀ ਰਾਜਵਿੰਦਰ ਕੌਰ ਦੀ ਭੇਦਭਰੇ ਹਾਲਾਤਾਂ ਵਿਚ ਫਾਹਾ ਲੈ ਕੇ ਮੌਤ ਹੋਣ ਕਾਰਨ ਉਸਦੇ ਪੇਕੇ ਪਰਿਵਾਰ ਨੇ ਰਾਜਵਿੰਦਰ ਕੌਰ ਦਾ ਕਤਲ ਕਰਕੇ ਫਾਹੇ ਲਗਾਉਣ ਦੇ ਦੋਸ਼ ਲਗਾਏ ਹਨ। ਇਸ ਮੌਕੇ ਰਾਜਵਿੰਦਰ ਕੌਰ ਦੇ ਭਰਾ ਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਜਦੋਂ ਦੀ ਵਿਆਹੀ ਸੀ ਉਦੋਂ ਤੋਂ ਹੀ ਦਹੇਜ ਹੋਰ ਮੰਗ ਰਹੇ ਸਨ। ਪੇਕੇ ਪਰਿਵਾਰ ਨੇ ਪਹਿਲਾਂ ਹੀ ਆਪਣੀ ਹੈਸੀਅਤ ਤੋਂ ਵੱਧ ਦਹੇਜ ਦੇ ਵਧੀਆ ਵਿਆਹ ਕੀਤਾ ਸੀ ਤੇ ਹੁਣ 8 ਮਹੀਨਿਆਂ ਦਾ ਮਾਸੂਮ ਲੜਕਾ ਵੀ ਹੈ।

ਉਨ੍ਹਾਂ ਨੇ ਰਾਜਵਿੰਦਰ ਕੌਰ ਦੇ ਸੱਸ ਤੇ ਗੰਭੀਰ ਦੋਸ਼ ਲਗਾਏ ਕਿ ਉਸਦਾ ਚਰਿੱਤਰ ਸਹੀ ਨਹੀਂ ਸੀ ਅਤੇ ਹੁਣ ਇਸੇ ਕਰਕੇ ਵੀ ਉਨ੍ਹਾਂ ਦੇ ਘਰੇ ਕਲੇਸ਼ ਰਹਿੰਦਾ ਸੀ। ਜਿਸ ਕਾਰਨ ਰਾਜਵਿੰਦਰ ਕੌਰ ਦੀ ਸੱਸ ਨੇ ਪਤੀ ਤੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਮਿਲਕੇ ਉਸਦਾ ਗਲਾ ਘੁੱਟ ਕੇ ਬਾਅਦ ਵਿਚ ਛੱਤ ਤੇ ਲਮਕਾ ਦਿੱਤਾ ਤਾਂ ਜੋ ਖੁਦਕੁਸ਼ੀ ਦਾ ਰੌਲਾ ਪਾਇਆ ਜਾ ਸਕੇ। 
ੳਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਅਸੀਂ ਰਾਜਵਿੰਦਰ ਕੌਰ ਦਾ ਪੋਸਟਮਾਰਟਮ ਨਹੀਂ ਕਰਾਂਗੇ ਅਤੇ ਸਭ ਤੋਂ ਪਹਿਲਾਂ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਠਿੰਡਾ ਵਿਖੇ ਫਰਿਆਦ ਕਰਾਂਗੇ, ਜੇਕਰ ਸੁਣਵਾਈ ਨਾ ਹੋਈ ਤਾਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। 

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਸਿਵਲ ਹਸਪਤਾਲ ਸੰਗਰੂਰ ਪੁੱਜ ਕੇ ਮੋਹਨਜੀਤ ਸਿੰਘ ਦਾ ਪੁੱਛਿਆ ਹਾਲਚਾਲ ਅਗਲੀ ਖ਼ਬਰ ਪਠਾਨਕੋਟ ਦੀ ਹਰਪ੍ਰੀਤ ਕੁਮਾਰੀ ਨੂੰ ਸਟੇਟ ਟੀਚਰ ਅਵਾਰਡ, ਸੁਮਨ ਨੂੰ ਸਪੈਸ਼ਲ ਟੀਚਰ ਅਵਾਰਡ
Ad Position 24