01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮਨਜੀਤ ਸਿੰਘ ਮਲਕਪੁਰ ਨੂੰ ਯੂਥ ਅਕਾਲੀ ਦਲ (ਬ) ਦਾ ਕੌਮੀ ਵਰਕਿੰਗ ਪ੍ਰਧਾਨ ਅਤੇ ਪਟਿਆਲਾ ਲੋਕ ਸਭਾ ਹਲਕੇ ਦਾ ਇੰਚਾਰਜ ਬਣਾਇਆ

ਡੇਰਾਬੱਸੀ (ਮੋਹਾਲੀ), 1 ਸਤੰਬਰ (ਰਣਬੀਰ ਸਿੰਘ ਪੜੀ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਡੇਰਾਬੱਸੀ ਦੇ ਹੋਣਹਾਰ ਨੌਜਵਾਨ ਮਨਜੀਤ ਸਿੰਘ...

Ad Position 21
No active advertisement
ਅਜੀਤ ਡੈਸਕ 01-09-2026

ਡੇਰਾਬੱਸੀ (ਮੋਹਾਲੀ), 1 ਸਤੰਬਰ (ਰਣਬੀਰ ਸਿੰਘ ਪੜੀ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਡੇਰਾਬੱਸੀ ਦੇ ਹੋਣਹਾਰ ਨੌਜਵਾਨ ਮਨਜੀਤ ਸਿੰਘ ਮਲਕਪੁਰ ਨੂੰ ਯੂਥ ਅਕਾਲੀ ਦਲ (ਬ) ਦਾ ਕੌਮੀ ਵਰਕਿੰਗ ਪ੍ਰਧਾਨ ਅਤੇ ਪਟਿਆਲਾ ਲੋਕ ਸਭਾ ਹਲਕੇ ਦਾ ਇੰਚਾਰਜ ਬਣਾਏ ਜਾਣ ’ਤੇ ਡੇਰਾਬੱਸੀ ਹਲਕੇ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਪਾਰਟੀ ਨਾਲ ਜੁੜੇ ਨੌਜਵਾਨਾਂ ਅਤੇ ਟਕਸਾਲੀ ਆਗੂਆਂ ਨੇ ਮਲਕਪੁਰ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ।

ਆਗੂਆਂ ਨੇ ਕਿਹਾ ਕਿ ਮਨਜੀਤ ਸਿੰਘ ਮਲਕਪੁਰ ਲੰਮੇ ਸਮੇਂ ਤੋਂ ਪਾਰਟੀ ਦੀਆਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਯੋਗਦਾਨ ਪਾਉਂਦੇ ਆ ਰਹੇ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਨਾ ਸਿਰਫ਼ ਡੇਰਾਬੱਸੀ ਹਲਕੇ ਦਾ ਮਾਣ ਵਧਿਆ ਹੈ, ਸਗੋਂ ਨੌਜਵਾਨ ਵਰਗ ਨੂੰ ਵੀ ਪਾਰਟੀ ਨਾਲ ਹੋਰ ਸਰਗਰਮੀ ਨਾਲ ਜੋੜਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਮਲਕਪੁਰ ਦੀਆਂ ਸੇਵਾਵਾਂ ਅਤੇ ਸਰਗਰਮੀਆਂ ਨੂੰ ਦੇਖਦਿਆਂ ਸੌਂਪੀ ਗਈ ਇਹ ਜ਼ਿੰਮੇਵਾਰੀ ਮਹੱਤਵਪੂਰਨ ਹੈ।

ਅਕਾਲੀ ਆਗੂਆਂ ਨੇ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਐੱਨ. ਕੇ. ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਪਾਰਟੀ ਦੀਆਂ ਜ਼ਿੰਮੇਵਾਰੀਆਂ ਵਿਚ ਅੱਗੇ ਲਿਆਉਣ ਨਾਲ ਜਥੇਬੰਦੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਯੂਥ ਅਕਾਲੀ ਦਲ (ਬ) ਵਲੋਂ ਹਲਕੇ ਵਿਚ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪਾਰਟੀ ਵਰਕਰਾਂ ਵਲੋਂ ਲੋਕਾਂ ਨਾਲ ਸੰਪਰਕ ਵਧਾਉਣ ਦੇ ਨਾਲ-ਨਾਲ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਕੰਮ ਕੀਤਾ ਜਾਵੇਗਾ।

ਆਗੂਆਂ ਨੇ ਐਲਾਨ ਕੀਤਾ ਕਿ ਡੇਰਾਬੱਸੀ ਵਿਧਾਨ ਸਭਾ ਹਲਕੇ ਤੋਂ ਐੱਨ. ਕੇ. ਸ਼ਰਮਾ ਦੀ ਜਿੱਤ ਲਈ ਪਾਰਟੀ ਦੇ ਨੌਜਵਾਨ ਵਰਕਰ ਪੂਰੀ ਇਕਜੁੱਟਤਾ ਨਾਲ ਕੰਮ ਕਰਨਗੇ। ਇਸ ਮੌਕੇ ਤਰਨਬੀਰ ਸਿੰਘ ਪੂਨੀਆਂ, ਰਵਿੰਦਰ ਸਿੰਘ ਰਵੀ ਭਾਂਖਰਪੁਰ, ਤੇਜੀ ਸਿੱਧੂ, ਹਰਿੰਦਰ ਸਿੰਘ ਹਨੀ, ਹਰਦਮ ਸਿੰਘ ਜਾਸਤਨਾ, ਗੁਰਜੀਤ ਸਿੰਘ ਹਮਾਯੂੰਪੁਰ, ਲਖਬੀਰ ਸਿੰਘ ਲੱਖਾ, ਬਲਵਿੰਦਰ ਅੰਟਾਲ, ਮਨਪ੍ਰੀਤ ਵਿਰਕ, ਮਨਪ੍ਰੀਤ ਭੱਟੀ, ਆਸੂ ਗਰਗ, ਦਵਿੰਦਰ ਸਿੰਘ ਕੰਬੋਜ਼, ਗੁਰਦੀਪ ਸਿੰਘ ਔਜਲਾ, ਚੰਦਨਦੀਪ ਸਿੰਘ, ਹਰਪਾਲ ਜਾਸਤਨਾ, ਜਗਜੀਤ ਸਿੰਘ ਚੌਂਦਹੇੜੀ, ਗੁਰਸੇਵਕ ਸਿੰਘ ਤਸਿੰਬਲੀ, ਦਵਿੰਦਰ ਹਮਾਯੂੰਪੁਰ, ਬਰਜੇਸ ਰਾਣਾ, ਬਿਕਰਮ ਸਿੰਘ ਸਰਸੀਣੀ, ਗਗਨ ਜੜੌਤ ਅਤੇ ਗੁਰਜੀਤ ਕੁਰਲੀ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਿਰ ਸਨ।

Ad Position 22
No active advertisement
ਪਿਛਲੀ ਖ਼ਬਰ ਵੀਆਈਪੀ ਰੋਡ ’ਤੇ ਚੱਲੀ ਗੋਲੀ, ਕੇਸਰੀ ਪਲਾਜ਼ਾ ’ਚ ਫਾਇਰਿੰਗ ਨਾਲ ਮਚੀ ਦਹਿਸ਼ਤ ਅਗਲੀ ਖ਼ਬਰ ਪੰਜਾਬ ਪੁਲਿਸ ਦੇ 12 ਪੀ.ਪੀ.ਐਸ ਅਧਿਕਾਰੀਆਂ ਦੇ ਹੋਏ ਤਬਾਦਲੇ
Ad Position 24