01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪਿੰਡ ਕੋਟਲੀ ਸੱਕਾ 'ਚ ਸਰਕਾਰੀ ਟੈਂਕੀ ਵਾਲੀ ਜਗ੍ਹਾਂ ਤੋਂ 1800 ਲੀਟਰ ਨਜਾਇਜ਼ ਲਾਹਣ ਬਰਾਮਦ

ਓਠੀਆਂ (ਅੰਮ੍ਰਿਤਸਰ), 1 ਸਤੰਬਰ (ਗੁਰਵਿੰਦਰ ਸਿੰਘ ਛੀਨਾ)- ਐਕਸਾਈਜ਼ ਵਿਭਾਗ 'ਤੇ ਪੁਲਿਸ ਦੀ ਸਾਂਝੀ ਛਾਪੇਮਾਰੀ...

Ad Position 21
No active advertisement
ਅਜੀਤ ਡੈਸਕ 01-09-2026

ਓਠੀਆਂ (ਅੰਮ੍ਰਿਤਸਰ), 1 ਸਤੰਬਰ (ਗੁਰਵਿੰਦਰ ਸਿੰਘ ਛੀਨਾ)- ਐਕਸਾਈਜ਼ ਵਿਭਾਗ 'ਤੇ ਪੁਲਿਸ ਦੀ ਸਾਂਝੀ ਛਾਪੇਮਾਰੀ ਦੌਰਾਨ ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕੋਟਲੀ ਸੱਕਾ ਵਿਖੇ ਐਕਸਾਈਜ਼ ਵਿਭਾਗ ਅਤੇ ਪੁਲਿਸ ਟੀਮ ਵਲੋਂ ਕੀਤੀ ਗਈ ਵੱਡੀ ਛਾਪੇਮਾਰੀ ਦੌਰਾਨ ਸਰਕਾਰੀ ਥਾਂ 'ਤੇ ਬਣੀ ਟੈਂਕੀ ਵਾਲੀ ਜਗ੍ਹਾ ਤੋਂ ਭਾਰੀ ਮਾਤਰਾ ਵਿਚ ਨਜਾਇਜ਼ ਲਾਹਣ ਬਰਾਮਦ ਕੀਤੀ ਗਈ ਹੈ।

ਐਕਸਾਈਜ਼ ਇੰਸਪੈਕਟਰ ਜਗਦੀਪ ਕੌਰ ਅਤੇ ਐਸ. ਐਚ. ਓ. ਥਾਣਾ ਰਾਜਾਸਾਂਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਤੇ ਰਹਿਨੁਮਾਈ ਹੇਠ ਪਿੰਡ ਕੋਟਲੀ ਸਕਾ ਵਿਖੇ ਛਾਪੇਮਾਰੀ ਦੌਰਾਨ 10 ਡਰੰਮਾਂ ਵਿਚ ਭਰੀ ਤਕਰੀਬਨ 1800 ਲੀਟਰ ਲਾਹਣ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਹ ਲਾਹਣ ਫਿਲਹਾਲ ਲਾਵਾਰਿਸ ਹਾਲਤ ਵਿਚ ਮਿਲੀ ਹੈ, ਪਰ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਵਾ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ, 8 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਫ਼ਦ ਵਲੋਂ ਨਿਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਨੁਮਾਇੰਦਿਆਂ ਨਾਲ ਮੀਟਿੰਗ
Ad Position 24