01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਟਰਾਲੇ ਵਲੋਂ ਸਾਈਕਲ ਰੇਹੜੀ ਨੂੰ ਜਬਰਦਸਤ ਫੇਟ ਮਾਰਨ ਕਾਰਨ ਨਾਬਾਲਗ ਲੜਕੇ ਦੀ ਮੌਤ

ਮਾਨਾਂਵਾਲਾ (ਅੰਮ੍ਰਿਤਸਰ), 1 ਸਤੰਬਰ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ ਤੋਂ ਬਠਿੰਡਾ ਵਾਇਆ ਮਾਨਾਂਵਾਲਾ ਜਾਣ ਵਾਲੇ ਹਾਈਵੇ ‘ਤੇ ਇਕ ਟਰਾਲੇ ਵਲੋਂ ਸਾਈਕਲ ਰੇਹੜੀ ਨੂੰ ਜਬਰਦਸਤ ਫੇਟ ਮਾਰ ਦਿੱਤੀ ਗਈ, ਜਿਸ ਵਿਚ...

Ad Position 21
No active advertisement
ਅਜੀਤ ਡੈਸਕ 01-09-2026

ਮਾਨਾਂਵਾਲਾ (ਅੰਮ੍ਰਿਤਸਰ), 1 ਸਤੰਬਰ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ ਤੋਂ ਬਠਿੰਡਾ ਵਾਇਆ ਮਾਨਾਂਵਾਲਾ ਜਾਣ ਵਾਲੇ ਹਾਈਵੇ ‘ਤੇ ਇਕ ਟਰਾਲੇ ਵਲੋਂ ਸਾਈਕਲ ਰੇਹੜੀ ਨੂੰ ਜਬਰਦਸਤ ਫੇਟ ਮਾਰ ਦਿੱਤੀ ਗਈ, ਜਿਸ ਵਿਚ ਇਕ ਨਾਬਾਲਗ ਲੜਕੇ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੋਲਬੰਮ (ਉਮਰ ਕਰੀਬ 15-16 ਸਾਲ) ਪੁੱਤਰ ਨਰੇਸ਼ ਵਾਸੀ ਬਿਹਾਰ ਹਾਲ ਵਾਸੀ ਗਹਿਰੀ ਰੋਡ, ਜੰਡਿਆਲਾ ਗੁਰੂ, ਜੋ ਸੜਕ ਦੇ ਕੰਢੇ ਤੋਂ ਪਲਾਸਟਿਕ ਦੀਆਂ ਬੋਤਲਾਂ ਚੁੱਕਣ ਦਾ ਕੰਮ ਕਰਦਾ ਸੀ, ਅੱਜ ਆਪਣੀ ਮਾਂ ਸਵਿਤਾ ਦੇਵੀ ਨਾਲ ਅੰਮ੍ਰਿਤਸਰ ਬਠਿੰਡਾ ਹਾਈਵੇ ‘ਤੇ ਤਰਨਤਾਰਨ ਰੋਡ ਤੇ ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਨੇੜੇ ਪੈਦਲ ਹੀ ਸਾਈਕਲ ਰੇਹੜੀ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਪਿੱਛੋਂ ਇਕ ਟਰਾਲੇ ਨੇ ਜ਼ੋਰਦਾਰ ਫੇਟ ਮਾਰ ਦਿੱਤੀ, ਜਿਸ ਦੇ ਕਾਰਨ ਬੋਲਬੰਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਥਾਣਾ ਚਾਟੀਵਿੰਡ ਅਧੀਨ ਪੈਂਦੀ ਪੁਲਿਸ ਚੌਕੀ ਦੋਬੁਰਜੀ ਦੀ ਪੁਲਿਸ ਪਾਰਟੀ ਨੇ ਟਰਾਲੇ ਤੇ ਉਸਦੇ ਡਰਾਈਵਰ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਥਾਣਾ ਨੰਦਗੜ੍ਹ ਦੇ ਮੁੱਖ ਅਫਸਰ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ 3 ਸਤੰਬਰ ਨੂੰ ਪੰਜਾਬ ਦੇ 3 ਜ਼ਿਲ੍ਹਿਆਂ ਦੇ ਨਿੱਜੀ ਸਕੂਲ ਰਹਿਣਗੇ ਬੰਦ
Ad Position 24