31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਚੋਣ ਕਮਿਸ਼ਨ ਦੇਸ਼ ਦੀ ਆਬਾਦੀ ਘਟਾ ਕੇ 50 ਕਰੋੜ ਕਰ ਦੇਵੇਗਾ-ਕੇਜਰੀਵਾਲ

ਨਵੀਂ ਦਿੱਲੀ, 31 ਅਗਸਤ (ਪੀ.ਟੀ.ਆਈ.)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਭਾਰਤ ਦਾ ਚੋਣ ਕਮਿਸ਼ਨ ਦੇਸ਼ ਦੀ ਆਬਾਦੀ ਨੂੰ 140 ਕਰੋੜ ਤੋਂ ਘਟਾ ਕੇ 50 ਕਰੋੜ ਕਰ ਦੇਵੇਗਾ। ਉਨ੍ਹਾਂ ....

Ad Position 21
No active advertisement
ਅਜੀਤ ਡੈਸਕ 31-08-2026

 ਨਵੀਂ ਦਿੱਲੀ, 31 ਅਗਸਤ (ਪੀ.ਟੀ.ਆਈ.)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਭਾਰਤ ਦਾ ਚੋਣ ਕਮਿਸ਼ਨ ਦੇਸ਼ ਦੀ ਆਬਾਦੀ ਨੂੰ 140 ਕਰੋੜ ਤੋਂ ਘਟਾ ਕੇ 50 ਕਰੋੜ ਕਰ ਦੇਵੇਗਾ। ਉਨ੍ਹਾਂ ਇਹ ਬਿਆਨ ਦਿੱਲੀ ਦੀ ਵੋਟਰ ਸੂਚੀ ਦਾ ਖਰੜਾ ਜਾਰੀ ਹੋਣ ਦੇ ਕੁਝ ਘੰਟਿਆਂ ਬਾਅਦ ਦਿੱਤਾ, ਜਿਸ ਵਿਚ 47 ਲੱਖ ਤੋਂ ਵੱਧ ਨਾਂਅ ਹਟਾਏ ਗਏ ਸਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਵਿਆਪਕ ਸੋਧ (ਐਸ.ਆਈ.ਆਰ.) ਕਾਰਨ ਰਾਜ ਵਿਚ ਰਜਿਸਟਰਡ ਹਰ ਤਿੰਨ ’ਚੋਂ ਇਕ ਵੋਟਰ ਦਾ ਨਾਂਅ ਖਰੜਾ ਸੂਚੀ ’ਚੋਂ ਬਾਹਰ ਰਹਿ ਗਿਆ।

ਕੇਜਰੀਵਾਲ ਨੇ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਲਿਖਿਆ ਕਿ ਐਸ.ਆਈ.ਆਰ. ਤਹਿਤ ਦਿੱਲੀ ਲਈ ਵੋਟਰਾਂ ਦੀ ਖਰੜਾ ਸੂਚੀ ਜਾਰੀ ਕਰ ਦਿੱਤੀ ਗਈ ਹੈ। 1.5 ਕਰੋੜ ’ਚੋਂ 47 ਲੱਖ ਵੋਟਰਾਂ ਦੇ ਨਾਂਅ ਗਾਇਬ ਹਨ ਅਤੇ ਭਾਰਤ ਸਰਕਾਰ ਆਬਾਦੀ ਨੂੰ ਲੈ ਕੇ ਬੇਲੋੜੀ ਚਿੰਤਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਰਾਹੀਂ ਚੋਣ ਕਮਿਸ਼ਨ ਸਾਡੇ ਦੇਸ਼ ਦੀ ਆਬਾਦੀ ਨੂੰ 140 ਕਰੋੜ ਤੋਂ ਘਟਾ ਕੇ 50 ਕਰੋੜ ਕਰ ਦੇਵੇਗਾ।

Ad Position 22
No active advertisement
ਪਿਛਲੀ ਖ਼ਬਰ ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਅਤੇ ਅਦਾਕਾਰਾ ਈਸ਼ਾ ਰਿਖੀ ਹੋਏ ਵੱਖ ਅਗਲੀ ਖ਼ਬਰ ਅਸਾਮ ’ਚ ਪਾਕਿਸਤਾਨ-ਅਧਾਰਿਤ ਸ਼ਹਿਜ਼ਾਦ ਭੱਟੀ ਅੱਤਵਾਦੀ ਨੈੱਟਵਰਕ ਨਾਲ ‘’ਸਬੰਧਾਂ’’ ਲਈ ਵਿਅਕਤੀ ਗ੍ਰਿਫ਼ਤਾਰ
Ad Position 24