31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਸੀਂ ਸ. ਬੇਅੰਤ ਸਿੰਘ ਦੀ ਵਿਰਾਸਤ ਦਾ ਸਨਮਾਨ ਕਰਦੇ ਹੋਏ ਨਸ਼ਿਆਂ ਨੂੰ ਕਰਾਂਗੇ ਖ਼ਤਮ- ਰਵਨੀਤ ਸਿੰਘ ਬਿੱਟੂ

ਚੰਡੀਗੜ੍ਹ, 31 ਅਗਸਤ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ 'ਤੇ ਭਾਜਪਾ ਨੇਤਾ ਅਤੇ ਉਨ੍ਹਾਂ ਦੇ ਪੋਤੇ, ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਮੰਨਣ ਵਾਲੇ ਲੋਕ ਇਥੇ ਇਕੱਠੇ ਹੋਏ ਹਨ।

Ad Position 21
No active advertisement
ਅਜੀਤ ਡੈਸਕ 31-08-2026

ਚੰਡੀਗੜ੍ਹ, 31 ਅਗਸਤ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ 'ਤੇ ਭਾਜਪਾ ਨੇਤਾ ਅਤੇ ਉਨ੍ਹਾਂ ਦੇ ਪੋਤੇ, ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਮੰਨਣ ਵਾਲੇ ਲੋਕ ਇਥੇ ਇਕੱਠੇ ਹੋਏ ਹਨ। ਅੱਜ ਪੰਜਾਬ ਵਿਚ ਹਾਲਾਤ ਅਜਿਹੇ ਹਨ ਕਿ ਕੁਝ ਕਿਰਪਾਨਾਂ ਲੈ ਕੇ ਘੁੰਮ ਰਹੇ ਹਨ, ਕੁਝ ਗ੍ਰਨੇਡ ਸੁੱਟ ਰਹੇ ਹਨ ਅਤੇ ਕੁਝ ਡਕੈਤੀਆਂ ਕਰ ਰਹੇ ਹਨ। ਮੈਂ ਕਹਿ ਸਕਦਾ ਹਾਂ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਇਕ ਵਾਰ ਫਿਰ ਹਿੱਲ ਗਈ ਹੈ। ਉਨ੍ਹਾਂ ਕਿਹਾ ਕਿ 80 ਅਤੇ 90 ਦੇ ਦਹਾਕੇ ਦਾ ਹਨੇਰਾ ਯੁੱਗ ਵਾਪਸ ਆ ਰਿਹਾ ਜਾਪਦਾ ਹੈ। ਇਸ ਲਈ ਸਾਡੇ ਵਰਗੇ ਲੋਕਾਂ ਨੇ ਅੱਜ ਸਹੁੰ ਚੁੱਕੀ ਹੈ ਕਿ ਅਮਰ ਸਰਦਾਰ ਬੇਅੰਤ ਸਿੰਘ ਦੀ ਵਿਰਾਸਤ ਦਾ ਸਨਮਾਨ ਕਰਦੇ ਹੋਏ, ਜਿਵੇਂ ਅਸੀਂ ਇਕ ਵਾਰ ਅੱਤਵਾਦ ਨੂੰ ਖਤਮ ਕੀਤਾ ਸੀ, ਅਸੀਂ ਨਸ਼ਿਆਂ ਦੇ ਖ਼ਤਰੇ ਨੂੰ ਖ਼ਤਮ ਕਰਾਂਗੇ ਅਤੇ ਪੰਜਾਬ ਨੂੰ ਸਹੀ ਕਰਾਂਗੇ।

Ad Position 22
No active advertisement
ਪਿਛਲੀ ਖ਼ਬਰ ਫ਼ਤਿਹਗੜ੍ਹ ਚੂੜੀਆਂ ਚ ਚੱਲੀ ਗੋਲੀ, ਇਕ ਗੰਭੀਰ ਜ਼ਖਮੀ ਅਗਲੀ ਖ਼ਬਰ ਡੇਰਾਬੱਸੀ ਵਿਖੇ 'ਆਪ' ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਅਹਿਮ ਮੀਟਿੰਗ ਅੱਜ
Ad Position 24