31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

32 ਬੋਤਲਾਂ ਨਾਜਾਇਜ਼ ਸ਼ਰਾਬ ਤੇ 10.71 ਲੱਖ ਰੁਪਏ ਦੀ ਨਕਦੀ ਸਮੇਤ ਇਕ ਕਾਬੂ

ਜਲੰਧਰ, 31 ਅਗਸਤ (ਜਤਿੰਦਰ ਪੰਮੀ) — ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਨਾਜਾਇਜ਼ ਸ਼ਰਾਬ ਦੀ ਵਿਕਰੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ...

Ad Position 21
No active advertisement
ਅਜੀਤ ਡੈਸਕ 31-08-2026

ਜਲੰਧਰ, 31 ਅਗਸਤ (ਜਤਿੰਦਰ ਪੰਮੀ) — ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਨਾਜਾਇਜ਼ ਸ਼ਰਾਬ ਦੀ ਵਿਕਰੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 32 ਬੋਤਲਾਂ ਨਾਜਾਇਜ਼ ਸ਼ਰਾਬ, ਹੁੱਕਾ-ਚਿਲਮਾਂ ਅਤੇ 10 ਲੱਖ 71 ਹਜ਼ਾਰ 990 ਰੁਪਏ ਦੀ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੀਆਂ ਹਦਾਇਤਾਂ ਥਾਣਾ ਬਸਤੀ ਬਾਵਾ ਖੇਲ ਦੇ ਇੰਸਪੈਕਟਰ ਜੈ ਇੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਹ ਕਾਰਵਾਈ ਕੀਤੀ।
ਪੁਲਿਸ ਅਨੁਸਾਰ 30 ਅਗਸਤ ਨੂੰ ਐਕਸਾਈਜ਼ ਇੰਸਪੈਕਟਰ ਮਨਜੀਤ ਸਿੰਘ ਦੇ ਮੁਖਬਰ ਦੀ ਖ਼ਾਸ ਇਤਲਾਹ ’ਤੇ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਬਾਬਾ ਕਾਹਨ ਦਾਸ ਨਗਰ ਵਾਸੀ ਤਰਸੇਮ ਸਿੰਘ ਉਰਫ਼ ਸੈਮਾ ਨੂੰ ਕਾਬੂ ਕੀਤਾ। ਉਸ ਕੋਲੋਂ 8 ਬੋਤਲਾਂ ਬਲੈਕ ਲੇਬਲ, 10 ਬੋਤਲਾਂ ਬੈਲਨਟਾਈਨ ਵਿਸਕੀ ਅਤੇ 4 ਬੋਤਲਾਂ ਜੈਮਸਨ ਵਿਸਕੀ ਸਮੇਤ ਹੁੱਕਾ-ਚਿਲਮਾਂ, ਹੁੱਕਾ ਪਾਈਪ ਅਤੇ ਇਕ ਬੈਗ ਬਰਾਮਦ ਹੋਇਆ। ਬੈਗ ਵਿਚੋਂ 10,71,990 ਰੁਪਏ ਦੀ ਭਾਰਤੀ ਕਰੰਸੀ ਮਿਲੀ। ਇਸ ਸੰਬੰਧੀ ਥਾਣਾ ਬਸਤੀ ਬਾਵਾ ਖੇਲ ਵਿਚ ਮੁਕੱਦਮਾ ਨੰਬਰ 252 ਮਿਤੀ 30 ਅਗਸਤ 2026 ਨੂੰ ਐਕਸਾਈਜ਼ ਐਕਟ ਦੀਆਂ ਧਾਰਾਵਾਂ 61-1-14, 3 ਅਤੇ ਹੋਰ ਸੰਬੰਧਿਤ ਧਾਰਾਵਾਂ ਸਮੇਤ 4-ਏ, 21-ਏ ਸੀ.ਓ.ਟੀ.ਪੀ.ਪੀ.ਏ. ਐਕਟ 2018 ਅਤੇ ਧਾਰਾ 318(4) ਬੀ.ਐੱਨ.ਐੱਸ. ਤਹਿਤ ਦਰਜ ਕਰਕੇ ਮੁੱਢਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਵਲੋਂ ਕੀਤੀ ਗਈ ਬਰਾਮਦਗੀ ਵਿਚ 10,71,990 ਰੁਪਏ ਨਕਦ ਤੋਂ ਇਲਾਵਾ ਇਕ ਐਪਲ ਆਈਫੋਨ, ਇਕ ਐਪਲ ਟੈਬ, ਇਕ ਸੈਮਸੰਗ ਮੋਬਾਈਲ, ਸੋਨੇ ਦੀਆਂ ਦੋ ਵਾਲੀਆਂ, ਸੋਨੇ ਦੀਆਂ ਚਾਰ ਅੰਗੂਠੀਆਂ, ਇਕ ਬਟਨ ਵਾਲਾ ਸੈਮਸੰਗ ਫੋਨ ਅਤੇ ਇਕ ਵੀਵੋ ਮੋਬਾਈਲ ਵੀ ਸ਼ਾਮਿਲ ਹੈ।
ਪੁਲਿਸ ਰਿਕਾਰਡ ਅਨੁਸਾਰ ਕਾਬੂ ਕੀਤੇ ਮੁਲਜ਼ਮ ਵਿਰੁੱਧ ਪਹਿਲਾਂ ਵੀ ਥਾਣਾ ਬਸਤੀ ਬਾਵਾ ਖੇਲ ਵਿਚ ਵੱਖ-ਵੱਖ ਮਾਮਲੇ ਦਰਜ ਹਨ। ਇਨ੍ਹਾਂ ਵਿਚ 2011 ਦਾ ਧਾਰਾ 323, 452, 148, 149 ਆਈ.ਪੀ.ਸੀ. ਤਹਿਤ ਮਾਮਲਾ, 2015 ਦੇ ਦੋ ਮਾਮਲੇ, ਜਿਨ੍ਹਾਂ ਵਿਚ ਲੁੱਟ ਅਤੇ ਕੁੱਟਮਾਰ ਨਾਲ ਸੰਬੰਧਿਤ ਧਾਰਾਵਾਂ ਸ਼ਾਮਿਲ ਹਨ, ਅਤੇ ਨਾਜਾਇਜ਼ ਸ਼ਰਾਬ ਨਾਲ ਸੰਬੰਧਿਤ 2015, 2017, 2018 ਅਤੇ 2022 ਦੇ ਮਾਮਲੇ ਸ਼ਾਮਲ ਹਨ।

Ad Position 22
No active advertisement
ਪਿਛਲੀ ਖ਼ਬਰ ਅਸਾਮ : ਭਿਆਨਕ ਸੜਕ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਈ 6 ਅਗਲੀ ਖ਼ਬਰ ਟੋਰਾਂਟੋ : 'ਹਿੰਦੂ ਵਿਸ਼ਵ ਬੰਧੂ - ਮੋਹਨ ਭਾਗਵਤ ਵਲੋਂ 'ਹਿੰਦੂ ਵਿਸ਼ਵ ਬੰਧੂ - ਦੋਸਤੀ ਵਿਚ ਦੁਨੀਆ ਨੂੰ ਅਪਣਾਓ' ਪ੍ਰੋਗਰਾ...
Ad Position 24