ਭੁਲੱਥ (ਕਪੂਰਥਲਾ) 31 ਅਗਸਤ (ਮਨਜੀਤ ਸਿੰਘ ਰਤਨ) - ਸਹਿਕਾਰੀ ਸਭਾ ਦੀ ਜਗ੍ਹਾ ਦੀ ਹੋਈ ਬੋਲੀ ਦੇ ਵਿਰੋਧ ਵਿਚ ਅੱਜ ਭੁਲੱਥ ਦੇ ਮੇਨ ਚੌਕ ਵਿਚ ਧਰਨਾ-ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਧਰਨੇ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਆਗੂਆਂ, ਕਿਸਾਨ ਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਇਲਾਕੇ ਦੇ ਮੋਹਤਬਰ ਵਿਅਕਤੀ ਸ਼ਮੂਲੀਅਤ ਕਰ ਰਹੇ ਹਨ। ਧਰਨਾਕਾਰੀਆਂ ਵਲੋਂ ਸਹਿਕਾਰੀ ਸਭਾ ਦੀ ਜਗ੍ਹਾ ਦੀ ਬੋਲੀ ਕਰਵਾਉਣ ਦੇ ਫ਼ੈਸਲੇ ’ਤੇ ਸਵਾਲ ਉਠਾਉਂਦਿਆਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਆਗੂਆਂ ਵਲੋਂ ਧਰਨੇ ਨੂੰ ਸੰਬੋਧਨ ਕਰਦਿਆਂ ਬੋਲੀ ਦੀ ਪ੍ਰਕਿਰਿਆ ਸੰਬੰਧੀ ਆਪਣਾ ਪੱਖ ਰੱਖਿਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਸਹਿਕਾਰੀ ਸਭਾ ਦੀ ਜਗ੍ਹਾ ਦੀ ਹੋਈ ਬੋਲੀ ਦੇ ਵਿਰੋਧ ’ਚ ਧਰਨਾ ਪ੍ਰਦਰਸ਼ਨ ਸ਼ੁਰੂ
ਭੁਲੱਥ (ਕਪੂਰਥਲਾ) 31 ਅਗਸਤ (ਮਨਜੀਤ ਸਿੰਘ ਰਤਨ) - ਸਹਿਕਾਰੀ ਸਭਾ ਦੀ ਜਗ੍ਹਾ ਦੀ ਹੋਈ ਬੋਲੀ ਦੇ ਵਿਰੋਧ ਵਿਚ ਅੱਜ ਭੁਲੱਥ ਦੇ ਮੇਨ ਚੌਕ ਵਿਚ ਧਰਨਾ-ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਧਰਨੇ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ...
ਅਜੀਤ ਡੈਸਕ
31-08-2026