30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਰਾਜਾਸਾਂਸੀ ਹਵਾਈ ਅੱਡੇ ’ਤੇ ਨਿੱਜੀ ਹਵਾਈ ਕੰਪਨੀ ਦੀ ਉਡਾਣ 17-18 ਘੰਟੇ ਲੇਟ, ਯਾਤਰੀਆਂ ਦਾ ਫੁੱਟਿਆ ਗੁੱਸਾ

ਅਜਨਾਲਾ/ਰਾਜਾਸਾਂਸੀ (ਅੰਮ੍ਰਿਤਸਰ), 30 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਦੁਬਈ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ ਕਰੀਬ 17 ਤੋਂ 18 ਘੰਟੇ ਲੇਟ ਹੋਣ ਕਾਰਨ ਯਾਤਰੀਆਂ...

Ad Position 21
No active advertisement
ਅਜੀਤ ਡੈਸਕ 30-08-2026

ਅਜਨਾਲਾ/ਰਾਜਾਸਾਂਸੀ (ਅੰਮ੍ਰਿਤਸਰ), 30 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਦੁਬਈ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ ਕਰੀਬ 17 ਤੋਂ 18 ਘੰਟੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀਆਂ ਨੇ ਦੋਸ਼ ਲਾਇਆ ਕਿ ਫਲਾਈਟ ਦੇਰੀ ਦਾ ਸਪੱਸ਼ਟ ਕਾਰਨ ਨਹੀਂ ਦੱਸਿਆ ਗਿਆ ਅਤੇ ਨਾ ਹੀ ਲੰਬੇ ਇੰਤਜ਼ਾਰ ਦੌਰਾਨ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਗਈਆਂ। ਲੁਧਿਆਣਾ ਤੋਂ ਆਪਣੀ 6 ਸਾਲਾ ਬੱਚੀ ਨਾਲ ਪਹੁੰਚੀ ਮਹਿਲਾ ਅੰਚਲ ਸੂਦ ਨੇ ਦੱਸਿਆ ਕਿ ਫਲਾਈਟ ਪਹਿਲਾਂ ਸਵੇਰੇ 8.40 ਵਜੇ, ਫਿਰ 11 ਵਜੇ ਅਤੇ ਬਾਅਦ ਵਿਚ ਅਗਲੇ ਦਿਨ ਰਾਤ ਕਰੀਬ 2 ਵਜੇ ਕਰਨ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਮੁਤਾਬਕ ਹੈਲਪਲਾਈਨ ’ਤੇ ਫਲਾਈਟ ਲੇਟ ਹੋਣ ਦਾ ਕਾਰਨ ਤਕਨੀਕੀ ਸਮੱਸਿਆ ਦੱਸਿਆ ਗਿਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਤਕਨੀਕੀ ਸਮੱਸਿਆ ਪਹਿਲਾਂ ਤੋਂ ਸੀ ਤਾਂ ਯਾਤਰੀਆਂ ਨੂੰ ਸਮੇਂ ਸਿਰ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ।ਉਨ੍ਹਾਂ ਦੋਸ਼ ਲਗਾਇਆ ਕਿ ਇੰਨੀ ਲੰਮੀ ਦੇਰੀ ਦੇ ਬਾਵਜੂਦ ਹੋਟਲ ਜਾਂ ਬਦਲਵੀਂ ਟਿਕਟ ਸੰਬੰਧੀ ਕੋਈ ਠੋਸ ਸਹਾਇਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਛੋਟੀ ਬੱਚੀ ਨਾਲ ਗਰਮੀ ਵਿਚ ਇੰਨਾ ਲੰਮਾ ਸਮਾਂ ਏਅਰਪੋਰਟ ’ਤੇ ਬਿਤਾਉਣਾ ਮੁਸ਼ਕਲ ਹੋ ਰਿਹਾ ਹੈ।ਫਗਵਾੜਾ ਤੋਂ ਆਏ ਯਾਤਰੀ ਦੀਪਕ ਕੁਮਾਰ ਨੇ ਦੱਸਿਆ ਕਿ ਲੰਬਾ ਸਫ਼ਰ ਤੈਅ ਕਰਕੇ ਉਹ ਏਅਰਪੋਰਟ ਪਹੁੰਚੇ ਸਨ। ਉਨ੍ਹਾਂ ਦੀ ਫਲਾਈਟ ਪਹਿਲਾਂ ਸਵੇਰੇ 8:40 ਵਜੇ ਦੀ ਸੀ, ਜਿਸ ਨੂੰ ਬਾਅਦ ਵਿਚ 11 ਵਜੇ ਅਤੇ ਫਿਰ ਰਾਤ ਕਰੀਬ 2:30 ਵਜੇ ਕਰਨ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਦੁਬਈ ਵਿਚ ਡਿਊਟੀ ਜੁਆਇਨ ਕਰਨ ਜਾ ਰਹੇ ਸਨ, ਪਰ ਦੇਰੀ ਕਾਰਨ ਸਮੇਂ ਸਿਰ ਪਹੁੰਚਣ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ । ਯਾਤਰੀਆਂ ਨੇ ਏਅਰਲਾਈਨ ਤੋਂ ਦੇਰੀ ਦਾ ਸਪੱਸ਼ਟ ਕਾਰਨ ਦੱਸਣ, ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਨਿਯਮਾਂ ਅਨੁਸਾਰ ਬਦਲਵੀਂ ਯਾਤਰਾ ਜਾਂ ਰਿਫ਼ੰਡ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵਲੋਂ 31 ਅਗਸਤ ਨੂੰ ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਦਿੱਤੇ ਜਾਣਗੇ ਇਕ... ਅਗਲੀ ਖ਼ਬਰ ਜਸਵੀਰ ਸਿੰਘ ਗੜ੍ਹੀ ਸ੍ਰੀ ਚਮਕੌਰ ਸਾਹਿਬ ਹੋਏ ਨਤਮਸਤਕ
Ad Position 24