29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਵਰਿੰਦਰ ਸਿੰਘ ਫ਼ੌਜੀ ਦੀ ਮਾਤਾ ਦਾ ਦੇਹਾਂਤ , ਅੰਤਿਮ ਸੰਸਕਾਰ ਤੋਂ ਆ ਰਹੇ ਸਨ ਵਾਪਿਸ

ਚੰਡੀਗੜ੍ਹ, 29 ਅਗਸਤ- ਖਡੂਰ ਸਾਹਿਬ ਤੋਂ ਸੰਸਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਅਤੇ ਇਸ ਸਮੇਂ...

Ad Position 21
No active advertisement
ਅਜੀਤ ਡੈਸਕ 29-08-2026

ਚੰਡੀਗੜ੍ਹ, 29 ਅਗਸਤ- ਖਡੂਰ ਸਾਹਿਬ ਤੋਂ ਸੰਸਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਅਤੇ ਇਸ ਸਮੇਂ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਨਜ਼ਰਬੰਦ ਦੱਸੇ ਜਾ ਰਹੇ ਵਰਿੰਦਰ ਸਿੰਘ ਫ਼ੌਜੀ ਦੇ ਮਾਤਾ ਅਕਾਲ ਚਲਾਣਾ ਕਰ ਗਏ ਹਨ। ਮਿਲੀ ਜਾਣਕਾਰੀ ਮੁਤਾਬਕ, ਵਰਿੰਦਰ ਸਿੰਘ ਫ਼ੌਜੀ ਦੇ ਮਾਤਾ ਗੁਰਮੀਤ ਸਿੰਘ ਬੁੱਕਣਵਾਲ ਦੇ ਪਿਤਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਪਹੁੰਚੇ ਸਨ।

ਪਰ ਅੰਤਿਮ ਸੰਸਕਾਰ ਤੋਂ ਵਾਪਸ ਆਉਂਦੇ ਸਮੇਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਵਰਿੰਦਰ ਸਿੰਘ ਫ਼ੌਜੀ ਦੇ ਮਾਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਜੀ ਹਸਪਤਾਲ ਲਿਜਾਇਆ ਗਿਆ। ਪਰ ਅਫ਼ਸੋਸ ਕਿ ਇਲਾਜ ਦੌਰਾਨ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

ਇਕ ਪਾਸੇ ਪਰਿਵਾਰ ਪਹਿਲਾਂ ਹੀ ਅੰਤਿਮ ਸੰਸਕਾਰ ਦੀ ਘੜੀ ਵਿਚੋਂ ਗੁਜ਼ਰ ਰਿਹਾ ਸੀ ਅਤੇ ਦੂਜੇ ਪਾਸੇ ਇਹ ਮੰਦਭਾਗੀ ਖ਼ਬਰ ਸਾਹਮਣੇ ਆਉਣ ਨਾਲ ਦੁੱਖ ਹੋਰ ਵੀ ਵਧ ਗਿਆ। ਇਸ ਘਟਨਾ ਨੇ ਜਥੇਬੰਦੀ ਨਾਲ ਜੁੜੇ ਪਰਿਵਾਰ ਅਤੇ ਸੰਗਤ ਨੂੰ ਵੀ ਝੰਝੋੜ ਕੇ ਰੱਖ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਅੰਮੋਨੰਗਲ ਦੇ ਕਰਿਆਨਾ ਸਟੋਰ ਮਾਲਕ ਤੋਂ 50 ਲੱਖ ਦੀ ਮੰਗੀ ਫਿਰੌਤੀ, ਨਾ ਦੇਣ ’ਤੇ ਦੁਕਾਨ ’ਤੇ ਫਾਇਰਿੰਗ ਅਗਲੀ ਖ਼ਬਰ ਕਾਂਗਰਸ ਹਾਈਕਮਾਂਡ ਨੇ ਟਿਕਟ ਦਿੱਤੀ ਤਾਂ ਮੁੱਖ ਮੰਤਰੀ ਮਾਨ ਖਿਲਾਫ਼ ਚੋਣ ਲੜਾਂਗਾ- ਰਾਜਾ ਵੜਿੰਗ
Ad Position 24