29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਚਾਲਕ ਦੀ ਝੋਕ ਲੱਗਣ ਕਾਰਨ ਖ਼ੇਤਾਂ ’ਚ ਜਾ ਵੜੀ ਕਾਰ, ਕਈ ਜ਼ਖ਼ਮੀ

ਜਲੰਧਰ, 29 ਅਗਸਤ (ਦਵਿੰਦਰ)-ਫਗਵਾੜਾ ਚੰਡੀਗੜ੍ਹ ਬਾਈਪਾਸ ’ਤੇ ਸਥਿਤ ਪਿੰਡ ਖੰਗੂੜਾ ਕੱਟ ਨਜ਼ਦੀਕ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਕਾਰ ਸਵਾਰ ਅੱਧੀ ਦਰਜ਼ਨ ਦੇ ਕਰੀਬ ਸਵਾਰੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ।

Ad Position 21
No active advertisement
ਅਜੀਤ ਡੈਸਕ 29-08-2026

ਜਲੰਧਰ, 29 ਅਗਸਤ (ਦਵਿੰਦਰ)-ਫਗਵਾੜਾ ਚੰਡੀਗੜ੍ਹ ਬਾਈਪਾਸ ’ਤੇ ਸਥਿਤ ਪਿੰਡ ਖੰਗੂੜਾ ਕੱਟ ਨਜ਼ਦੀਕ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਕਾਰ ਸਵਾਰ ਅੱਧੀ ਦਰਜ਼ਨ ਦੇ ਕਰੀਬ ਸਵਾਰੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਦੱਸਿਆ ਜਾ ਰਿਹਾ ਕਿ ਇਹ ਹਾਦਸਾ ਕਾਰ ਚਾਲਕ ਦੀ ਝੋਕ ਲੱਗਣ ਕਾਰਨ ਵਾਪਰਿਆ ਹੈ, ਜਿਸ ਨਾਲ ਕਾਰ ਪੁਲੀ ਦੀ ਰੇਲਿੰਗ ਨਾਲ ਟਰਕਾਉਣ ਉਪਰੰਤ ਖੇਤਾਂ ਵਿਚ ਜਾ ਡਿੱਗੀ। ਇਸ ਮੌਕੇ ਗੱਲਬਾਤ ਕਰਦਿਆਂ ਜ਼ਖ਼ਮੀ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸਾਰੇ ਬਿਆਸ ਡੇਰੇ ਤੋ ਵਾਪਿਸ ਬਲਾਚੋਰ ਜਾ ਰਹੇ ਸਨ ਤੇ ਫਗਵਾੜਾ ਵਿਖੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਉਧਰ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਬੇਟੇ ਨੇ ਦੱਸਿਆ ਕਿ ਕਾਰ ਸਵਾਰ ਸਵਾਰੀਆਂ ਦੇ ਕਾਫ਼ੀ ਸੱਟਾਂ ਵੱਜੀਆਂ ਹਨ, ਜਿਨ੍ਹਾਂ ਨੂੰ ਤਰੁੰਤ ਹੀ ਮੌਕੇ ’ਤੇ ਮਜੋੂਦ ਰਾਹਗੀਰਾਂ ਅਤੇ ਐੱਸ.ਟੀ.ਐੱਫ ਦੀ ਟੀਮ ਨੇ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਲਈ ਦਾਖਲ ਕਰਵਾਇਆ।

Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਵਿਰੁੱਧ ਕਲਕੱਤਾ ਹਾਈ ਕੋਰਟ ਦੇ ਹੁਕਮਾਂ ਦੀ ਕਥਿਤ ਉਲੰਘਣਾ ਦਾ ਮਾਮਲਾ... ਅਗਲੀ ਖ਼ਬਰ ਦੰਗਾ ਪੀੜਤਾਂ ਨੇ ਕੀਤੀ ਭਾਜਪਾ ਹਾਈਕਮਾਂਡ ਤੋਂ ਮੰਗ
Ad Position 24