25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਡੇਰਾ ਮੁਖੀ ਨੂੰ ਮੁੜ ਫਰਲੋ ਮਿਲਣ ’ਤੇ ਅੰਸ਼ੁਲ ਛਤਰਪਤੀ ਨੇ ਚੁੱਕੇ ਸਵਾਲ

ਸਿਰਸਾ, 25 ਅਗਸਤ (ਭੁਪਿੰਦਰ ਪੰਨੀਵਾਲੀਆ)-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ 21 ਦਿਨਾਂ ਦੀ ਫਰਲੋ ਮਿਲੀ ਹੈ, ਜਿਸ ਨਾਲ ਡੇਰਾ ਸਿਰਸਾ ਦੇ ਸ਼ਰਧਾਲੂ ਖੁਸ਼ ਹਨ ਪਰ ਦੂਜੇ ਪਾਸੇ ਇਹ ਫਰਲੋ ਮਿਲਣ ’ਤੇ ਪੱਤਰਕਾਰ ....

Ad Position 21
No active advertisement
ਅਜੀਤ ਡੈਸਕ 26-08-2026

ਸਿਰਸਾ, 25 ਅਗਸਤ (ਭੁਪਿੰਦਰ ਪੰਨੀਵਾਲੀਆ)-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ 21 ਦਿਨਾਂ ਦੀ ਫਰਲੋ ਮਿਲੀ ਹੈ, ਜਿਸ ਨਾਲ ਡੇਰਾ ਸਿਰਸਾ ਦੇ ਸ਼ਰਧਾਲੂ ਖੁਸ਼ ਹਨ ਪਰ ਦੂਜੇ ਪਾਸੇ ਇਹ ਫਰਲੋ ਮਿਲਣ ’ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਸਵਾਲ ਚੁੱਕੇ ਹਨ। ਅੰਸ਼ੁਲ ਛਤਰਪਤੀ ਨੇ ਡੇਰਾ ਮੁਖੀ ਨੂੰ ਦਿੱਤੀ ਗਈ ਫਰਲੋ ਸੰਬੰਧੀ ਸੂਬਾ ਸਰਕਾਰ ਅਤੇ ਕਾਨੂੰਨੀ ਪ੍ਰਕਿਰਿਆ ’ਤੇ ਸਵਾਲ ਉਠਾਏ ਹਨ। ਛਤਰਪਤੀ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਵਾਰ-ਵਾਰ ਡੇਰਾ ਮੁਖੀ ਪ੍ਰਤੀ ਨਰਮੀ ਦਿਖਾ ਰਹੀ ਹੈ ਅਤੇ ਉਸ ਨੂੰ ਲਗਾਤਾਰ ਪੈਰੋਲ ਅਤੇ ਫਰਲੋ ਦਾ ਲਾਭ ਦਿੱਤਾ ਜਾ ਰਿਹਾ ਹੈ। ਅੰਸ਼ੁਲ ਛਤਰਪਤੀ ਨੇ ਸਿਰਸਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਮੁਖੀ ’ਤੇ ਕਈ ਗੰਭੀਰ ਅਪਰਾਧਿਕ ਮਾਮਲੇ ਹਨ। ਕੁਝ ਅਜੇ ਵੀ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ। ਅੰਸ਼ੁਲ ਛਤਰਪਤੀ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਪੂਰੇ ਮਾਮਲੇ ਵਿੱਚ ਪਾਰਦਰਸ਼ਤਾ ਬਣਾਈ ਰੱਖਣੀ ਚਾਹੀਦੀ ਹੈ ਅਤੇ ਉਨ੍ਹਾਂ ਆਧਾਰਾਂ ਦੀ ਵਿਆਖਿਆ ਕਰਨੀ ਚਾਹੀਦੀ ਹੈ, ਜਿਨ੍ਹਾਂ ਦੇ ਆਧਾਰ ’ਤੇ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਅਤੇ ਫਰਲੋ ਦਿੱਤੀ ਜਾ ਰਹੀ ਹੈ। 

Ad Position 22
No active advertisement
ਪਿਛਲੀ ਖ਼ਬਰ ਮੁੰਬਈ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈੱਸ ’ਤੇ ਪੱਥਰ ਮਾਰੇ-ਰੇਲ ਗੱਡੀ ’ਚ ਯੂ.ਪੀ. ਦੀ ਰਾਜਪਾਲ ਸੀ ਸਵਾਰ ਅਗਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਸੱਜਣ ਕੁਮਾਰ ਸੰਬੰਧੀ ਅਪੀਲ ਬੰਦ
Ad Position 24