25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮਹਾਰਾਸ਼ਟਰ ਪਹਾੜੀ ਹਾਦਸੇ ’ਚ ਆਇਆ ਨਵਾਂ ਮੋੜ

ਮਹਾਰਾਸ਼ਟਰ, 25 ਅਗਸਤ (ਏਜੰਸੀ)-ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਸਥਿਤ ਤਿਸਗਾਓਂ ਇਲਾਕੇ ’ਚ ਪਿਛਲੇ ਹਫ਼ਤੇ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਪਹਾੜੀ ਤੋਂ ਡਿੱਗਣ ਕਾਰਨ ਹੋਈ ਦਰਦਨਾਕ ਮੌਤ ਦੇ ਮਾਮਲੇ ’ਚ ਨਵਾਂ ...

Ad Position 21
No active advertisement
ਅਜੀਤ ਡੈਸਕ 25-08-2026

ਆਈਫੋਨ ਨਹੀਂ, ਉਹ ਆਪਣੇ ਪਿਓ ਨੂੰ ਘਰ ਵਾਪਸ ਲਿਆਉਣਾ ਚਾਹੁੰਦਾ ਸੀ..
ਮਹਾਰਾਸ਼ਟਰ, 25 ਅਗਸਤ (ਏਜੰਸੀ)-ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਸਥਿਤ ਤਿਸਗਾਓਂ ਇਲਾਕੇ ’ਚ ਪਿਛਲੇ ਹਫ਼ਤੇ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਪਹਾੜੀ ਤੋਂ ਡਿੱਗਣ ਕਾਰਨ ਹੋਈ ਦਰਦਨਾਕ ਮੌਤ ਦੇ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ। ਮ੍ਰਿਤਕ 19 ਸਾਲਾ ਕੁਨਾਲ ਚਾਂਦਗੁੜੇ ਦੀ ਮਾਸੀ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਭਾਣਜੇ ਦਾ ਇਰਾਦਾ ਖੁਦਕੁਸ਼ੀ ਕਰਨ ਦਾ ਨਹੀਂ ਸੀ, ਸਗੋਂ ਉਹ ਆਪਣੇ ਮਾਪਿਆਂ ਵਿਚਾਲੇ ਚੱਲ ਰਹੇ ਤਣਾਅ ਤੋਂ ਦੁਖੀ ਸੀ ਅਤੇ ਸਿਰਫ਼ ਆਪਣੇ ਪਿਤਾ ਨੂੰ ਭਾਵੁਕ ਕਰਕੇ ਘਰ ਵਾਪਸ ਲਿਆਉਣਾ ਚਾਹੁੰਦਾ ਸੀ। ਇਸ ਦੁਖਾਂਤ ’ਚ 48 ਸਾਲਾ ਮੁਰਲੀਧਰ ਚਾਂਦਗੁੜੇ, ਉਸ ਦੀ ਪਤਨੀ ਸੰਗੀਤਾ ਅਤੇ ਉਨ੍ਹਾਂ ਦੇ 19 ਸਾਲਾ ਪੁੱਤਰ ਕੁਨਾਲ ਦੀ ਪਹਾੜੀ ਤੋਂ ਡਿੱਗਣ ਨਾਲ ਮੌਤ ਹੋ ਗਈ ਸੀ। ਸ਼ੁਰੂਆਤੀ ਰਿਪੋਰਟਾਂ ’ਚ ਇਸ ਘਟਨਾ ਨੂੰ ਨਵੇਂ ਮੋਬਾਈਲ ਫੋਨ (ਆਈਫੋਨ) ਦੀ ਮੰਗ ਨਾਲ ਜੋੜਿਆ ਜਾ ਰਿਹਾ ਸੀ, ਪਰ ਸੰਗੀਤਾ ਦੀ ਭੈਣ ਕਲਿਆਣੀ ਦਭਾੜੇ ਨੇ ਇਨ੍ਹਾਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਗੱਲਬਾਤ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਪਰਿਵਾਰ ’ਚ ਕੋਈ ਵਿੱਤੀ ਸੰਕਟ ਨਹੀਂ ਸੀ ਅਤੇ ਨਾ ਹੀ ਇਹ ਮਾਮਲਾ ਕਿਸੇ ਫੋਨ ਦਾ ਸੀ, ਕਿਉਂਕਿ ਕੁਨਾਲ ਕੋਲ ਪੜ੍ਹਾਈ ਲਈ ਪਹਿਲਾਂ ਹੀ ਫੋਨ ਮੌਜੂਦ ਸੀ। ਕਲਿਆਣੀ ਦਭਾੜੇ ਮੁਤਾਬਕ, ਕੁਨਾਲ ਆਪਣੇ ਮਾਤਾ-ਪਿਤਾ ਵਿਚਾਲੇ ਚੱਲ ਰਹੀਆਂ ਗਲਤਫਹਿਮੀਆਂ ਅਤੇ ਦੂਰੀਆਂ ਕਾਰਨ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਘਟਨਾ ਤੋਂ ਕੁਝ ਦਿਨ ਪਹਿਲਾਂ ਵੀ ਉਸ ਨੇ ਆਪਣੇ ਪਿਤਾ ਨਾਲ ਗੱਲ ਕਰਕੇ ਉਨ੍ਹਾਂ ਨੂੰ ਘਰ ਵਾਪਸ ਆਉਣ ਦੀ ਅਪੀਲ ਕੀਤੀ ਸੀ। ਉਸ ਦੀ ਮਾਸੀ ਨੇ ਕਿਹਾ ਕਿ ਉਸ ਦੇ ਪਿਤਾ ਉਸ ਨੂੰ ਬਹੁਤ ਪਿਆਰ ਕਰਦੇ ਸਨ, ਪਰ ਅਲੱਗ ਰਹਿ ਰਹੇ ਸਨ। ਮਾਸੀ ਨੇ ਦੱਸਿਆ ਕਿ ਉਸ ਨੇ ਕੁਨਾਲ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਕਿ ਪਰਿਵਾਰਾਂ ’ਚ ਛੋਟੇ-ਮੋਟੇ ਮਤਭੇਦ ਚੱਲਦੇ ਰਹਿੰਦੇ ਹਨ, ਪਰ ਕੁਨਾਲ ਆਪਣੇ ਪਿਤਾ ਨੂੰ ਵਾਪਸ ਲਿਆਉਣ ਲਈ ਜ਼ਿੱਦ ’ਤੇ ਅੜਿਆ ਰਿਹਾ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਇਹ ਕੋਈ ਯੋਜਨਾਬੱਧ ਖੁਦਕੁਸ਼ੀ ਨਹੀਂ ਸੀ, ਸਗੋਂ ਪਿਤਾ ਨੂੰ ਭਾਵੁਕ ਕਰਨ ਦੀ ਕੋਸ਼ਿਸ਼ ਦੌਰਾਨ ਵਾਪਰਿਆ  ਅਚਾਨਕ ਹਾਦਸਾ ਜਾਪਦਾ ਹੈ। ਪੁਲਿਸ ਫਿਲਹਾਲ ਇਸ ਨਵੇਂ ਪਹਿਲੂ ਨੂੰ ਧਿਆਨ ’ਚ ਰੱਖਦਿਆਂ ਮਾਮਲੇ ਦੀ ਜਾਂਚ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਟ੍ਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਰੈਂਕਿੰਗ ’ਚ ਸੁਧਾਰ ਅਗਲੀ ਖ਼ਬਰ ਵੱਖਵਾਦੀ ਆਗੂ ਸ਼ਬੀਰ ਸ਼ਾਹ ਨੂੰ ਬੇਲੋੜੇ ਤੌਰ ’ਤੇ ਹੱਥਕੜੀ ਨਹੀਂ ਲਗਾਈ ਜਾਣੀ ਚਾਹੀਦੀ-ਐਨ.ਆਈ.ਏ. ਅਦਾਲਤ
Ad Position 24