25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਹੋਟਲ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਨਾਮਜ਼ਦ ਦੋਨੋਂ ਵਿਅਕਤੀ ਬਰੀ

ਐੱਸ. ਏ. ਐੱਸ. ਨਗਰ (ਮੋਹਾਲੀ), 25 ਅਗਸਤ (ਕਪਿਲ ਵਧਵਾ)- ਖਰੜ ਦੇ ਸਿਟੀ ਹੋਟਲ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ...

Ad Position 21
No active advertisement
ਅਜੀਤ ਡੈਸਕ 25-08-2026

ਐੱਸ. ਏ. ਐੱਸ. ਨਗਰ (ਮੋਹਾਲੀ), 25 ਅਗਸਤ (ਕਪਿਲ ਵਧਵਾ)- ਖਰੜ ਦੇ ਸਿਟੀ ਹੋਟਲ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਸ਼ਿਵਾ ਵਰਮਾ ਦੀ ਮੌਤ ਹੋਣ ਦੇ ਸਨਸਨੀਖੇਜ਼ ਮਾਮਲੇ ਵਿਚ ਜੱਜ ਵਿਕਰਾਂਤ ਕੁਮਾਰ ਦੀ ਫਾਸਟ ਟਰੈਕ ਅਤੇ ਵਿਸ਼ੇਸ਼ ਅਦਾਲਤ ਨੇ ਹੋਟਲ ਮਾਲਕ ਸਤੀਸ਼ ਕੁਮਾਰ ਅਤੇ ਮੈਨੇਜਰ ਅੰਕਿਤ ਪਟੇਲ ਨੂੰ ਦੋਸ਼ ਸਾਬਤ ਨਾ ਹੋਣ ’ਤੇ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਰਕਾਰੀ ਧਿਰ ਨਾਮਜ਼ਦ ਵਿਅਕਤੀਆਂ ਨੂੰ ਕਥਿਤ ਘਟਨਾ ਨਾਲ ਜੋੜਨ ਅਤੇ ਉਨ੍ਹਾਂ ਦੀ ਲਾਪ੍ਰਵਾਹੀ ਕਾਰਨ ਸ਼ਿਵਾ ਵਰਮਾ ਦੀ ਮੌਤ ਹੋਣ ਦਾ ਦੋਸ਼ ਸਾਬਤ ਕਰਨ ਵਿਚ ਨਾਕਾਮ ਰਹੀ।

ਇਸ ਮਾਮਲੇ ਦੇ ਵੇਰਵਿਆਂ ਅਨੁਸਾਰ 29 ਸਤੰਬਰ 2023 ਨੂੰ ਸ਼ਿਵਾ ਵਰਮਾ ਆਪਣੇ ਦੋਸਤਾਂ ਨਾਲ ਖਰੜ ਸਥਿਤ ਹੋਟਲ ਵਿਚ ਠਹਿਰਿਆ ਹੋਇਆ ਸੀ। ਸਰਕਾਰੀ ਧਿਰ ਦਾ ਦੋਸ਼ ਸੀ ਕਿ ਲਿਫ਼ਟ ਦੀ ਡਕਟ ਵਾਲੀ ਥਾਂ ਨੂੰ ਦਰਵਾਜ਼ੇ ਦੀ ਬਜਾਏ ਪਰਦੇ ਨਾਲ ਢੱਕਿਆ ਹੋਇਆ ਸੀ, ਜਿਸ ਕਾਰਨ ਸ਼ਿਵਾ ਉਥੋਂ ਹੇਠਾਂ ਡਿੱਗ ਗਿਆ ਅਤੇ ਬਾਅਦ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲੇ ਵਿਚ ਮੁਲਜ਼ਮਾਂ ਖ਼ਿਲਾਫ਼ ਧਾਰਾ 304, 304-ਏ ਅਤੇ 506 ਆਈ.ਪੀ.ਸੀ. ਤਹਿਤ ਦੋਸ਼ ਲਗਾਏ ਗਏ ਸਨ।

ਅਦਾਲਤ ਨੇ ਆਪਣੇ ਫ਼ੈਸਲੇ ਵਿਚ ਐੱਫ.ਆਈ.ਆਰ. ਦਰਜ ਕਰਨ ਵਿਚ ਹੋਈ ਕਰੀਬ 25 ਦਿਨਾਂ ਦੀ ਦੇਰੀ ਨੂੰ ਵੀ ਅਹਿਮ ਵਧੀਕੀ ਮੰਨਿਆ। ਜਾਂਚ ਅਧਿਕਾਰੀ ਨੇ ਮੰਨਿਆ ਕਿ ਘਟਨਾ ਤੋਂ ਬਾਅਦ ਸ਼ੁਰੂ ਵਿਚ ਸ਼ਿਕਾਇਤਕਰਤਾ ਧਿਰ ਨੇ ਪੁਲਿਸ ਕਾਰਵਾਈ ਨਾ ਕਰਵਾਉਣ ਦੀ ਗੱਲ ਕਹੀ ਸੀ ਅਤੇ 24 ਅਕਤੂਬਰ 2023 ਨੂੰ ਐੱਫ.ਆਈ.ਆਰ. ਦਰਜ ਹੋਈ। ਅਦਾਲਤ ਨੇ ਕਿਹਾ ਕਿ ਇਸ ਦੇਰੀ ਦੀ ਸਰਕਾਰੀ ਧਿਰ ਵਲੋਂ ਤਸੱਲੀਬਖਸ਼ ਵਿਆਖਿਆ ਨਹੀਂ ਕੀਤੀ ਗਈ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਜਾਂਚ ਦੌਰਾਨ ਕਮਰੇ ਵਿਚ ਦਰਵਾਜ਼ੇ ਜਾਂ ਖਿੜਕੀ ਤੋਂ ਬਿਨ੍ਹਾਂ ਕੋਈ ਖੁੱਲ੍ਹੀ ਥਾਂ ਨਹੀਂ ਮਿਲੀ ਅਤੇ ਦਰਵਾਜ਼ੇ, ਖਿੜਕੀਆਂ ਜਾਂ ਪਰਦੇ ਦੀ ਰਾਡ ਟੁੱਟੀ ਹੋਈ ਨਹੀਂ ਪਾਈ ਗਈ।

ਇਸ ਮਾਮਲੇ ਵਿਚ ਬਚਾਅ ਧਿਰ ਵਲੋਂ ਪੇਸ਼ ਹੋਏ ਵਕੀਲ ਜੇ.ਐੱਸ. ਸੰਧੂ ਨੇ ਦਲੀਲ ਦਿੱਤੀ ਕਿ ਜ਼ਖਮੀ ਨੌਜਵਾਨ ਨੂੰ ਹਾਦਸੇ ਉਪਰੰਤ ਦੋ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਜਿੱਥੇ ਦਾਖਲੇ ਫਾਰਮ ਵਿਚ ਘਟਨਾ ਦਾ ਸਪੱਸ਼ਟ ਵੇਰਵਾ ਨਹੀਂ ਦਿੱਤਾ ਗਿਆ ਜਿਸ ਬਿਨਾਹ ਤੇ ਉਨ੍ਹਾਂ ਚਸ਼ਮਦੀਦ ਗਵਾਹਾਂ ਦੀ ਗਵਾਹੀ ਨੂੰ ਗੈਰ-ਭਰੋਸੇਯੋਗ ਦੱਸਿਆ, ਜਦਕਿ ਸਰਕਾਰੀ ਧਿਰ ਦੇ ਵਕੀਲ ਨੇ ਇਸ ਦਲੀਲ ਦਾ ਵਿਰੋਧ ਕਰਦਿਆਂ ਇਲਾਜ ਵਿਚ ਜਲਦਬਾਜ਼ੀ ਕਰਨ ਫਾਰਮ ਵਿਚ ਘਟਨਾ ਸੰਬੰਧੀ ਜਾਣਕਾਰੀ ਸਪੱਸ਼ਟ ਤੌਰ ਤੇ ਨਾ ਦੱਸਣ ਨੂੰ ਨਜ਼ਰਅੰਦਾਜ਼ ਕਰਨ ਦੀ ਅਪੀਲ ਕੀਤੀ।

ਪ੍ਰਤੂੰ ਇਸ ਤੋਂ ਇਲਾਵਾ ਮੈਡੀਕਲ ਸਬੂਤਾਂ ਅਤੇ ਗਵਾਹਾਂ ਦੀਆਂ ਜਿਰਹਾਂ ਤੋਂ ਅਦਾਲਤ ਨੂੰ ਸਰਕਾਰੀ ਧਿਰ ਦੀ ਕਹਾਣੀ ਤੇ ਸ਼ੱਕ ਪੈਦਾ ਹੋਇਆ। ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਵਲੋਂ ਲਾਪ੍ਰਵਾਹੀ ਕਾਰਨ ਸ਼ਿਵਾ ਵਰਮਾ ਦੀ ਮੌਤ ਹੋਣ ਜਾਂ ਉਨ੍ਹਾਂ ਵਲੋਂ ਸ਼ਿਕਾਇਤਕਰਤਾ ਨੂੰ ਧਮਕਾਉਣ ਦਾ ਦੋਸ਼ ਵੀ ਸਾਬਤ ਨਹੀਂ ਹੋਇਆ। ਇਸ ਆਧਾਰ ’ਤੇ ਦੋਵੇਂ ਮੁਲਜ਼ਮਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਮੈਂ ਉਨ੍ਹਾਂ ਲੱਖਾਂ ਲੋਕਾਂ ਦਾ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਲਈ ਅਰਦਾਸਾਂ ਕੀਤੀਆਂ- ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਫਿਰੋਜ਼ਪੁਰ 'ਚ ਨਸ਼ਾ ਤਸਕਰੀ ਦੀ ਵੱਡੀ ਕੋਸ਼ਿਸ਼ ਨਾਕਾਮ, 44.5 ਕਿਲੋ ਹੈਰੋਇਨ ਬਰਾਮਦ
Ad Position 24