24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪਿੰਡ ਘਰਿਆਲਾ ਤੇ ਦਾਸੂਵਾਲ ਤੋਂ ਸੈਕੜੇ ਪਰਿਵਾਰ ਆਪ ਵਿਚ ਹੋਏ ਸ਼ਾਮਿਲ

ਅਮਰਕੋਟ (ਤਰਨ ਤਾਰਨ), 24ਅਗੱਸਤ (ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਘਰਿਆਲਾ, ਤਲਵੰਡੀ ਸੋਭਾ ਸਿੰਘ...

Ad Position 21
No active advertisement
ਅਜੀਤ ਡੈਸਕ 24-08-2026

ਅਮਰਕੋਟ (ਤਰਨ ਤਾਰਨ), 24ਅਗੱਸਤ (ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਘਰਿਆਲਾ, ਤਲਵੰਡੀ ਸੋਭਾ ਸਿੰਘ, ਤਲਵੰਡੀ ਮੁਸਸੱਦਾ ਸਿੰਘ, ਜੰਡ, ਪੂਨੀਆ, ਦਾਸੂਵਾਲ ਵਿਖੇ ਲੋਕ ਮਿਲਣੀ ਤਹਿਤ ਪੰਚਾਇਤਾਂ ਵਲੋਂ ਭਾਰੀ ਇੱਕਠ ਕੀਤੇ ਗਏ। ਇਸ ਮੌਕੇ ਪਿੰਡ ਘਰਿਆਲਾ ਤੇ ਦਾਸੂਵਾਲ ਵਿਖੇ ਸੈਕੜੇ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਪ ਪਾਰਟੀ ਵਿਚ ਸ਼ਮਿਲ ਹੋਏ।

ਵਿਧਾਇਕ ਸਰਵਨ ਸਿੰਘ ਧੁਓਨ ਨੇ ਕਿਹਾ ਕਿ ਲੋਕ ਮਿਲਣੀ ਤਹਿਤ ਪਿੰਡਾਂ ਵਿਚ ਹੋ ਰਹੇ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਕਿ ਮਾਨ ਸਰਕਾਰ ਵਲੋਂ ਦਿੱਤੀਆਂ ਜਾਂ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਲੋਕ ਪੂਰੀ ਤਰ੍ਹਾ ਖੁਸ਼ ਹਨ ਤੇ ਇਹ ਇਕੱਠ 2027 ਦੇ ਨਤੀਜੀਆਂ ਤੇ ਹੁਣ ਤੋਂ ਮੋਹਰ ਲਾ ਰਹੇ ਹਨ।

ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਬਲਜੀਤ ਸਿੰਘ ਅਲਗੋਂ, ਸਰਪੰਚ ਮਨਜੀਤ ਸਿੰਘ ਵਰਨਾਲਾ ਸਗਠੰਨ ਇੰਚਾਰਜ, ਪੀ ਏ ਹੀਰਾ ਸਿੰਘ ਭੁੱਲਰ, ਸਰਪੰਚ ਸਰਬਜੀਤ ਸਿੰਘ ਤਲਵੰਡੀ, ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ ਗਿੱਲ, ਸਰਪੰਚ ਤਰਸੇਮ ਸਿੰਘ ਤਲਵੰਡੀ, ਸਰਪੰਚ ਸੁਖਵਿੰਦਰ ਸਿੰਘ ਜੰਡ, ਸਰਪੰਚ ਬਲਜੀਤ ਸਿੰਘ ਦਾਸੂਵਾਲ, ਸਰਪੰਚ ਹਰਜੀਤ ਸਿੰਘ ਪੂਨੀਆਂ, ਸਰਪੰਚ ਗੁਰਜੰਟ ਸਿੰਘ ਵਲਟੋਹਾ, ਸਾਬਕਾ ਸਰਪੰਚ ਹੁਸ਼ਿਆਰ ਸਿੰਘ ਯੋਧਸਿੰਘਵਾਲਾ, ਮਲੂਕ ਸਿੰਘ ਬਲਿਆਵਾਲਾ, ਮੈਂਬਰ ਬਲਿਹਾਰ ਸਿੰਘ, ਮੈਂਬਰ ਕਸ਼ਮੀਰ ਸਿੰਘ, ਅੰਗਰੇਜ ਸਿੰਘ, ਮੈਂਬਰ ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਿਰ ਸਨ। 

Ad Position 22
No active advertisement
ਪਿਛਲੀ ਖ਼ਬਰ 27 ਅਗਸਤ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਲੋਂ ਮੁਕੰਮਲ ਹੜਤਾਲ ਦਾ ਐਲਾਨ ਅਗਲੀ ਖ਼ਬਰ ਪੁਲਿਸ ਵਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕਰਨ 'ਤੇ ਵਾਲਮੀਕਿ ਸਮਾਜ ਵਲੋਂ ਅਗਲੇ ਸੰਘਰਸ਼ ਦਾ ਐਲਾਨ
Ad Position 24