23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਿੰਡ ਬਿੰਜੋਕੀ ਦੇ ਮਦਰੱਸੇ ਵਿਚੋਂ ਤੜਕੇ 4 ਨਾਬਾਲਗ ਬੱਚੇ ਲਾਪਤਾ, ਪੁਲਿਸ ਭਾਲ 'ਚ ਜੁਟੀ

ਅਮਰਗੜ੍ਹ (ਬਠਿੰਡਾ), 23 ਅਗਸਤ (ਜਤਿੰਦਰ ਮੰਨਵੀ)- ਪਿੰਡ ਬਿੰਜੋਕੀ ਸਥਿਤ ਇਕ ਮਦਰੱਸੇ ਚੋਂ ਤੜਕਸਾਰ...

Ad Position 21
No active advertisement
ਅਜੀਤ ਡੈਸਕ 23-08-2026

ਅਮਰਗੜ੍ਹ (ਬਠਿੰਡਾ), 23 ਅਗਸਤ (ਜਤਿੰਦਰ ਮੰਨਵੀ)- ਪਿੰਡ ਬਿੰਜੋਕੀ ਸਥਿਤ ਇਕ ਮਦਰੱਸੇ ਚੋਂ ਤੜਕਸਾਰ ਚਾਰ ਨਾਬਾਲਗ ਵਿਦਿਆਰਥੀਆਂ ਵਲੋਂ ਕੰਧ ਟੱਪ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਮਦਰੱਸਾ ਪ੍ਰਬੰਧਕਾਂ 'ਚ ਹੜਕੰਪ ਮਚ ਗਿਆ, ਉੱਥੇ ਹੀ ਬੱਚਿਆਂ ਦੇ ਪਰਿਵਾਰਾਂ ਵਿਚ ਭਾਰੀ ਸਹਿਮ ਅਤੇ ਚਿੰਤਾ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬੱਚਿਆਂ ਦੇ ਮਾਪਿਆਂ ਨੇ ਥਾਣਾ ਅਮਰਗੜ੍ਹ ਵਿਖੇ ਪਹੁੰਚ ਕੇ ਬੱਚਿਆਂ ਦੀ ਸੁਰੱਖਿਅਤ ਭਾਲ ਲਈ ਗੁਹਾਰ ਲਗਾਈ ਹੈ।

ਲਾਪਤਾ ਹੋਏ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੂੰ ਸਵੇਰੇ ਸਾਢੇ ਛੇ ਵਜੇ ਮਦਰੱਸਾ ਪ੍ਰਬੰਧਕਾਂ ਵਲੋਂ ਫ਼ੋਨ ਤੇ ਸੂਚਨਾ ਮਿਲੀ ਕਿ ਬੱਚੇ ਕੰਧ ਟੱਪ ਕੇ ਕਿਧਰੇ ਚਲੇ ਗਏ ਹਨ। ਲਾਪਤਾ ਹੋਏ ਬੱਚਿਆਂ ਦੀ ਪਛਾਣ ਗੁਲਾਮ ਹੈਦਰ ਦਾ 11 ਸਾਲਾਂ ਭਾਣਜਾ ਗੁਲਾਮ ਮੁਹੰਮਦ ਵਾਸੀ ਮਤੋਈ, ਇਮਰਾਨ ਮਾਨੀ ਪੁੱਤਰ ਕਾਲੂ ਖਾਂ ਵਾਸੀ ਮਾਲੇਰਕੋਟਲਾ, ਅਬਦੁਲ ਅਹਿਦ ਪੁੱਤਰ ਮੁਹੰਮਦ ਰਮਜ਼ਾਨ ਵਾਸੀ ਮਾਲੇਰਕੋਟਲਾ, ਮੁਹੰਮਦ ਜੀਸਾਨ ਪੁੱਤਰ ਮੁਹੰਮਦ ਤੋਇਬ ਵਾਸੀ ਆਬਾਸਪੁਰਾ ਵਜੋਂ ਹੋਈ ਹੈ।

ਬੱਚਿਆਂ ਦੇ ਮਾਪਿਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਦਰੱਸਾ ਪ੍ਰਬੰਧਕਾਂ ਤੇ ਕਥਿਤ ਇਲਜ਼ਾਮ ਲਾਏ ਕਿ ਉਨ੍ਹਾਂ ਦੀ ਲਾਪਰਵਾਹੀ ਕਰਕੇ ਬੱਚੇ ਲਾਪਤਾ ਹੋਏ ਹਨ। ਪਰਿਵਾਰਕ ਮੈਬਰਾਂ ਨੇ ਪੁਲਿਸ ਅੱਗੇ ਜਿੱਥੇ ਆਪਣੇ ਬੱਚਿਆਂ ਨੂੰ ਲੱਭਣ ਖਾਤਰ ਗੁਹਾਰ ਲਾਈ ਹੈ ਉੱਥੇ ਹੀ ਪ੍ਰਬੰਧਕਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਐੱਸ.ਐੱਚ.ਓ. ਅਮਰਗੜ੍ਹ ਦਾ ਕਹਿਣਾ ਹੈ ਕਿ ਬੱਚੇ ਤੜਕੇ ਮੌਕਾ ਪਾ ਕੇ ਮਦਰੱਸੇ ਦੀ ਕੰਧ ਟੱਪ ਕੇ ਬਾਹਰ ਨਿਕਲੇ ਹਨ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਬੱਚੇ ਕਥਿਤ ਤੌਰ ਤੇ ਪ੍ਰਿੰਸੀਪਲ ਦੇ ਵਤੀਰੇ ਤੋਂ ਤੰਗ ਆ ਕੇ ਭੱਜੇ ਹਨ। ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਰੋਂਦੇ-ਕੁਰਲਾਉਂਦੇ ਮਾਪਿਆਂ ਨੂੰ ਭਰੋਸਾ ਦਿਵਾਇਆ ਹੈ ਕਿ ਬੱਚਿਆਂ ਨੂੰ ਜਲਦ ਹੀ ਸੁਰੱਖਿਅਤ ਲੱਭ ਕੇ ਪਰਿਵਾਰਾਂ ਹਵਾਲੇ ਕਰ ਦਿੱਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਬੁਲਾਕਾ ਸਿੰਘ ਜੀ ਪਿੰਡ ਸਾਂਘਣਾ ਵਿਖੇ ਨਵੇਂ ਬਣੇ ਦਰਬਾਰ ਹਾਲ ਦਾ ਉਦਘਾਟਨ ਕੀਤਾ ਗਿਆ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਸਤੌਜ ਵਿਖੇ ਕੀਤੀ ਗਈ ਵਿਸ਼ਾਲ ਰੈਲੀ
Ad Position 24