ਚੰਡੀਗੜ੍ਹ, 21 ਅਗਸਤ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਨੇ ਬਿਕਰਮ ਮਜੀਠੀਆ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ।
ਰਾਜਬੀਰ ਸਿੰਘ ਘੁੰਮਣ ਨੇ ਬਿਕਰਮ ਮਜੀਠੀਆ ਵਲੋਂ ਲਾਏ ਦੋਸ਼ਾਂ ਨੂੰ ਝੂਠਾ ਤੇ ਮਾਣਹਾਨੀ ਕਰਾਰ ਦਿੱਤਾ। ਸਾਰੀਆਂ ਸਬੰਧਿਤ ਪੋਸਟਾਂ, ਵੀਡੀਓਜ਼ ਅਤੇ ਸਮੱਗਰੀ ਨੂੰ 24 ਘੰਟਿਆਂ ਦੇ ਅੰਦਰ ਹਟਾਉਣ ਦੀ ਮੰਗ ਕੀਤੀ।
ਰਾਜਬੀਰ ਸਿੰਘ ਘੁੰਮਣ ਨੇ ਝੂਠੇ ਬਿਆਨਾਂ ਲਈ ਬਿਕਰਮ ਮਜੀਠੀਆ ਤੋਂ ਜਨਤਕ ਮੁਆਫੀ ਦੀ ਮੰਗ ਕੀਤੀ ਅਤੇ ਭਵਿੱਖ ਵਿਚ ਅਜਿਹੇ ਦੋਸ਼ ਨਾ ਲਾਉਣ ਦੀ ਲਿਖਤੀ ਗਾਰੰਟੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਬਿਕਰਮ ਮਜੀਠੀਆ ਨੇ ਮੁਆਫੀ ਨਾ ਮੰਗੀ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।