21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਾਬ ਬੰਦ ਦੌਰਾਨ ਲੋਹੀਆਂ ਮੁਕੰਮਲ ਬੰਦ

ਲੋਹੀਆਂ ਖਾਸ, 21 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਕੌਮੀ ਇਨਸਾਫ਼ ਮੋਰਚਾ ਵਲੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ 21 ਅਗਸਤ ਦੇ ਕੀਤੇ ਜਾ ਰਹੇ ‘ਪੰਜਾਬ ਬੰਦ’ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਅਤੇ ਲੋਹੀਆਂ ਮੁਕੰਮਲ ਬੰਦ ਹੋ ਗਿਆ ਹੈ।

Ad Position 21
No active advertisement
ਅਜੀਤ ਡੈਸਕ 21-08-2026

ਲੋਹੀਆਂ ਖਾਸ, 21 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਕੌਮੀ ਇਨਸਾਫ਼ ਮੋਰਚਾ ਵਲੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ 21 ਅਗਸਤ ਦੇ ਕੀਤੇ ਜਾ ਰਹੇ ‘ਪੰਜਾਬ ਬੰਦ’ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਅਤੇ ਲੋਹੀਆਂ ਮੁਕੰਮਲ ਬੰਦ ਹੋ ਗਿਆ ਹੈ। 
ਹਰ ਤਰ੍ਹਾਂ ਦੀਆਂ ਦੁਕਾਨਾਂ, ਸਰਕਾਰੀ ਤੇ ਪ੍ਰਾਈਵੇਟ ਸਕੂਲ ਅਤੇ ਹੋਰ ਅਦਾਰੇ ਪੂਰਨ ਤੌਰ ਤੇ ਬੰਦ ਹਨ, ਜੋ 1 ਵਜੇ ਤੱਕ ਬੰਦ ਰਹਿਣਗੇ। ਲੋਹੀਆਂ ਦੀਆਂ ਵੱਖ ਵੱਖ ਜਥੇਬੰਦੀਆਂ ਅਤੇ ਆਗੂਆਂ ਵੱਲੋਂ ਲੋਹੀਆਂ ਦੇ ਟੀ ਪੁਆਇੰਟ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਵਿਖੇ ਇਕੱਠੇ ਹੋ ਕੇ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਮਾਰਚ ਕੱਢਿਆ ਗਿਆ ਹੈ। ‘ਪੰਜਾਬ ਬੰਦ ਨੂੰ ਸਫ਼ਲ’ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਸ਼ਾਹਕੋਟ ਦੇ ਸੇਵਾਦਾਰ ਸੁਖਵਿੰਦਰ ਸਿੰਘ ਸਾਬੂਵਾਲ, ਗੁਰੂ ਨਾਨਕ ਮੋਦੀਖਾਨਾ ਟਰੱਸਟ ਦੇ ਪ੍ਰਮੁੱਖ ਆਗੂ ਸਤਿੰਦਰ ਸਿੰਘ ਖਾਲਸਾ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਇਸ ਰੋਸ ਮਾਰਚ ਦੀ ਅਗਵਾਈ ਕਰ ਰਹੇ ਸਨ। ਆਗੂਆਂ ਨੇ ਜਿੱਥੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕਰ ਰਹੇ ‘ਕੌਮੀ ਇਨਸਾਫ਼ ਮੋਰਚੇ' ਦਾ ਸਮਰਥਨ ਕੀਤਾ ਹੈ, ਉੱਥੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਬੰਦ ਸੱਦੇ ਦੇ ਮੱਖੂ ਵਾਸੀਆਂ ਵੱਲੋਂ ਮਿਲਿਆ ਵੱਡਾ ਹੁੰਗਾਰਾ ਅਗਲੀ ਖ਼ਬਰ ਮਾਨਾਂਵਾਲਾ ਤੇ ਆਸ ਪਾਸ ਦੇ ਇਲਾਕੇ ਵਿਚ ਬੰਦ ਨੂੰ ਰਲਵਾ ਮਿਲਵਾ ਹੁੰਗਾਰਾ
Ad Position 24