19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕਤਲ ਦੇ ਮਾਮਲੇ ਵਿਚ ਪੁਲਿਸ ਨੇ 24 ਘੰਟਿਆਂ ਅੰਦਰ ਜੋੜੇ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ, 19 ਅਗਸਤ (ਦਵਿੰਦਰ) - ਥਾਣਾ ਸਦਰ ਜਲੰਧਰ ਦੀ ਪੁਲਿਸ ਨੇ ਇਕ ਕਤਲ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ 24 ਘੰਟਿਆਂ ਦੇ ਅੰਦ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਖੂਨ ਨਾਲ ਲੱਥਪਥ ਇਕ ਸੋਟੀ, ਇਕ ਟੁੱਟੀ...

Ad Position 21
No active advertisement
ਅਜੀਤ ਡੈਸਕ 19-08-2026

ਜਲੰਧਰ, 19 ਅਗਸਤ (ਦਵਿੰਦਰ) - ਥਾਣਾ ਸਦਰ ਜਲੰਧਰ ਦੀ ਪੁਲਿਸ ਨੇ ਇਕ ਕਤਲ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ 24 ਘੰਟਿਆਂ ਦੇ ਅੰਦ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਖੂਨ ਨਾਲ ਲੱਥਪਥ ਇਕ ਸੋਟੀ, ਇਕ ਟੁੱਟੀ ਹੋਈ ਰਾਡ, ਇਕ ਖੂਨ ਨਾਲ ਲੱਥਪਥ ਸੀਮਿੰਟ ਦੀ ਇੱਟ ਅਤੇ ਇਕ ਆਟੋ ਬਰਾਮਦ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ-2 ਮਾਧਵੀ ਸ਼ਰਮਾ ਨੇ ਦੱਸਿਆ ਕਿ ਡੀਸੀਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ  ਥਾਣਾ ਸਦਰ ਦੇ ਇੰਸਪੈਕਟਰ ਸੰਜੀਵ ਕੁਮਾਰ ਨੇ ਪੁਲਿਸ ਟੀਮ ਸਮੇਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
 ਉਨ੍ਹਾਂ ਦੱਸਿਆ ਕਿ ਧਰਮਪੁਰਾ ਆਬਾਦੀ ਖਾਂਬਰਾ ਵਿਚ, ਸਵਰਗੀ ਪ੍ਰੀਤਮ ਦਾਸ ਦੇ ਪੁੱਤਰ ਸੋਹੰਗ ਉਰਫ਼ ਭੋਲਾ ਨੇ ਆਪਣੀ ਪਤਨੀ ਕਮਲਜੀਤ ਕੌਰ ਨਾਲ ਮਿਲ ਕੇ ਆਪਣੇ 35 ਸਾਲਾ ਅਪਾਹਜ ਛੋਟੇ ਭਰਾ, ਟਹਿਲ ਦਾਸ ਨੂੰ ਘਰੇਲੂ ਜਾਇਦਾਦ ਦੀ ਵੰਡ ਦੇ ਝਗੜੇ ਨੂੰ ਲੈ ਕੇ ਤੇਜ਼ਧਾਰ ਹੀਥਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਅਪਰਾਧ ਕਰਨ ਤੋਂ ਬਾਅਦ, ਦੋਵੇਂ ਮੌਕੇ ਤੋਂ ਭੱਜ ਗਏ। ਟਹਿਲ ਦਾਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਟਹਿਲ ਦਾਸ ਦੀ ਮਾਂ ਹਰਬੰਸ ਕੌਰ ਦੇ ਬਿਆਨ 'ਤੇ ਇੰਸਪੈਕਟਰ ਸੰਜੀਵ ਕੁਮਾਰ ਨੇ ਦੋਸ਼ੀ ਸੋਹੰਗ ਉਰਫ਼ ਭੋਲਾ ਅਤੇ ਉਸਦੀ ਪਤਨੀ ਕਮਲਜੀਤ ਕੌਰ ਵਿਰੁੱਧ ਥਾਣਾ ਸਦਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਦੋਸ਼ੀ ਸੋਹੰਗ ਉਰਫ਼ ਭੋਲਾ ਪੁੱਤਰ ਸਵਰਗੀ ਪ੍ਰੀਤਮ ਦਾਸ ਅਤੇ ਉਸਦੀ ਪਤਨੀ ਕਮਲਜੀਤ ਕੌਰ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ।

Ad Position 22
No active advertisement
ਪਿਛਲੀ ਖ਼ਬਰ ਦੇਖਦਿਆਂ ਹੀ ਦੇਖਦਿਆਂ ਫਰਨੀਚਰ ਦਾ ਸ਼ੋਅਰੂਮ ਸੜ ਕੇ ਸੁਆਹ ਅਗਲੀ ਖ਼ਬਰ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਜੇਲ੍ਹ 'ਚ ਸਿਹਤ ਵਿਗੜੀ
Ad Position 24