19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

5 ਸਤੰਬਰ ਤੋਂ ਸ਼ੁਰੂ ਹੋਣਗੀਆਂ ‘ਖ਼ੇਡਾਂ ਵਤਨ ਪੰਜਾਬ ਦੀਆਂ’- ਮੁੱਖ ਮੰਤਰੀ ਮਾਨ

ਚੰਡੀਗੜ੍ਹ, 19 ਅਗਸਤ- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੰਡੀਗੜ੍ਹ ’ਚ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ 5 ਸਤੰਬਰ ਤੋਂ ‘ਖ਼ੇਡਾਂ ਵਤਨ ਪੰਜਾਬ ਦੀਆਂ’ ਸ਼ੁਰੂ ਹੋਣ ਜਾ ਰਹੀਆਂ ਹਨ ਤੇ ਬਠਿੰਡਾ ’ਚ ਇਸ ਦਾ ਉਦਘਾਟਨੀ ਸਮਾਗਮ ਹੋਵੇਗਾ।ਉਨ੍ਹਾਂ ਕਿਹਾ ਕਿ 10 ਲੱਖ ਖਿਡਾਰੀਆਂ ਨਾਲ ਇਹ ਸਭ ਤੋਂ ਵੱਡਾ ਖੇਡ ਮੇਲਾ ਹੋਵੇਗਾ।

Ad Position 21
No active advertisement
ਅਜੀਤ ਡੈਸਕ 19-08-2026

ਚੰਡੀਗੜ੍ਹ, 19 ਅਗਸਤ- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੰਡੀਗੜ੍ਹ ’ਚ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ 5 ਸਤੰਬਰ ਤੋਂ ‘ਖ਼ੇਡਾਂ ਵਤਨ ਪੰਜਾਬ ਦੀਆਂ’ ਸ਼ੁਰੂ ਹੋਣ ਜਾ ਰਹੀਆਂ ਹਨ ਤੇ ਬਠਿੰਡਾ ’ਚ ਇਸ ਦਾ ਉਦਘਾਟਨੀ ਸਮਾਗਮ ਹੋਵੇਗਾ।ਉਨ੍ਹਾਂ ਕਿਹਾ ਕਿ 10 ਲੱਖ ਖਿਡਾਰੀਆਂ ਨਾਲ ਇਹ ਸਭ ਤੋਂ ਵੱਡਾ ਖੇਡ ਮੇਲਾ ਹੋਵੇਗਾ। 

12 ਅਗਸਤ ਤੋਂ 5 ਸਤੰਬਰ ਤੱਕ ਪੰਜਾਬ ਦੇ 23 ਜ਼ਿਲ੍ਹਿਆਂ ’ਚ ਮਸ਼ਾਲ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ 29 ਨਵੰਬਰ ਤੱਕ ਟੂਰਨਾਮੈਂਟ ਕਰਵਾਏ ਜਾਣਗੇ ਤੇ ਇਸ ਵਾਰ ਰਿਕਾਰਡ 10 ਲੱਖ ਖਿਡਾਰੀਆਂ ਦਾ ਟੀਚਾ ਮਿੱਥਿਆ ਗਿਆ ਹੈ। 

2026 ’ਚ 38 ਖੇਡਾਂ ਦੇ ਮੁਕਾਬਲੋ ਵਿਚ ਅੰਡਰ-14 ਤੋਂ 70+ ਉਮਰ ਵਰਗ ਤੱਕ ਭਾਗੀਦਾਰੀ ਹੋਵੇਗੀ।

ਮੁੱਖ ਮੰਤਰੀ ਨੇ ਦੱਸਿਆ ਕਿ ਸੀਜ਼ਨਾਂ ’ਚ 11.85 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਪਿਛਲੇ ਸਾਢੇ 4 ਸਾਲਾਂ ’ਚ 40,415 ਖਿਡਾਰੀਆਂ ਨੂੰ ₹135 ਕਰੋੜ ਤੋਂ ਵੱਧ ਦੇ ਨਕਦ ਇਨਾਮ ਦਿੱਤੇ ਗਏ।

ਉਨ੍ਹਾਂ ਕਿਹਾ ਕਿ ਖ਼ੇਡਾਂ ਨਸ਼ਿਆਂ ਖ਼ਿਲਾਫ਼ ਪੰਜਾਬ ਦੀ ਜੰਗ ’ਚ ਨੌਜਵਾਨਾਂ ਦੀ ਤਾਕਤ ਬਣਨਗੀਆਂ। 

Ad Position 22
No active advertisement
ਪਿਛਲੀ ਖ਼ਬਰ ਜੇ.ਪੀ. ਨੱਡਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ ਅਗਲੀ ਖ਼ਬਰ ਹੁਣ ਗ੍ਰਿਫ਼ਤਾਰੀਆਂ ਅਪਰਾਧ ’ਤੇ ਆਧਾਰਿਤ ਨਹੀਂ ਹਨ- ਅਰਵਿੰਦ ਕੇਜਰੀਵਾਲ
Ad Position 24