15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਚੈਟ-ਜੀ. ਪੀ. ਟੀ. ਦੀ ਮਦਦ ਨਾਲ ਨੌਜਵਾਨ ਨੇ ਲੱਭੀ ਆਪਣੀ ਗੁਆਚੀ ਚੱਪਲ

ਪਣਜੀ, 16 ਅਗਸਤ (ਏਜੰਸੀ)–ਗੋਆ ਦੇ ਇਕ ਨੌਜਵਾਨ ਨੇ ਮੰਦਰਾਂ ਦੇ ਬਾਹਰੋਂ ਜੁੱਤੇ-ਚੱਪਲਾਂ ਗੁਆਚਣ ਜਾਂ ਲੱਭਣ ’ਚ ਹੁੰਦੀ ਪ੍ਰੇਸ਼ਾਨੀ ਨਾਲ ਨਜਿੱਠਣ ਲਈ ਇਸ ਨੌਜਵਾਨ ਨੇ ਚੈਟ-ਜੀ.ਪੀ.ਟੀ. ਦਾ ਸਹਾਰਾ ਲਿਆ ਤੇ ਸੈਂਕੜੇ ਜੁੱਤੀਆਂ ਦੇ ਢੇਰ ...

Ad Position 21
No active advertisement
ਅਜੀਤ ਡੈਸਕ 17-08-2026

ਪਣਜੀ, 16 ਅਗਸਤ (ਏਜੰਸੀ)–ਗੋਆ ਦੇ ਇਕ ਨੌਜਵਾਨ ਨੇ ਮੰਦਰਾਂ ਦੇ ਬਾਹਰੋਂ ਜੁੱਤੇ-ਚੱਪਲਾਂ ਗੁਆਚਣ ਜਾਂ ਲੱਭਣ ’ਚ ਹੁੰਦੀ ਪ੍ਰੇਸ਼ਾਨੀ ਨਾਲ ਨਜਿੱਠਣ ਲਈ ਇਸ ਨੌਜਵਾਨ ਨੇ ਚੈਟ-ਜੀ.ਪੀ.ਟੀ. ਦਾ ਸਹਾਰਾ ਲਿਆ ਤੇ ਸੈਂਕੜੇ ਜੁੱਤੀਆਂ ਦੇ ਢੇਰ ’ਚੋਂ ਆਪਣੀ ਗੁਆਚੀ ਚੱਪਲ ਲੱਭ ਲਈ। ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਮਹਾਕਾਲ ਮੰਦਰ ਦੇ ਬਾਹਰ ਸ਼ੁਭੰਗ ਬੋਰਕਰ ਨਾਂਅ ਦੇ ਨੌਜਵਾਨ ਨੇ ਆਪਣੇ ਮੋਬਾਈਲ ਫੋਨ ਨੂੰ ਸਪੈਸ਼ਲ ਸਕੈਨਿੰਗ ਡਿਵਾਈਸ ’ਚ ਬਦਲ ਦਿੱਤਾ। ਉਸ ਨੇ ਰੈਕ ’ਤੇ ਰੱਖੀਆਂ ਜੁੱਤੀਆਂ ਦੀਆਂ ਤਸਵੀਰਾਂ ਲਗਾਤਾਰ ਚੈਟਬੋਟ ਨਾਲ ਸਾਂਝੀਆਂ ਕੀਤੀਆਂ, ਜਿਸ ਤੋਂ ਬਾਅਦ ਏ.ਆਈ. ਨੇ ਉਸ ਦੀ ਗੁਆਚੀ ਚੱਪਲ ਦੀ ਸਹੀ ਪਛਾਣ ਕਰ ਕੇ ਦੇ ਦਿੱਤੀ। ਪੇਸ਼ੇ ਤੋਂ ਸਾਈਬਰ ਸੁਰੱਖਿਆ ਮਾਹਰ ਅਤੇ ਵੀਕੈਂਡ ’ਤੇ ਘੁੰਮਣ-ਫਿਰਨ ਦੇ ਸ਼ੌਕੀਨ ਸ਼ੁਭੰਗ ਨੇ ਚਾਰ ਦਿਨ ਪਹਿਲਾਂ ਇੰਸਟਾਗ੍ਰਾਮ ’ਤੇ ਇਸ ਪ੍ਰਯੋਗ ਦੀ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਦਾ ਸਿਰਲੇਖ ‘ਮੈਂ ਗੁਆਚੀ ਚੱਪਲ ਲੱਭਣ ਲਈ ਚੈਟ ਜੀ.ਪੀ.ਟੀ. ਦੀ ਵਰਤੋ ਕੀਤੀ ਸੀ।

Ad Position 22
No active advertisement
ਪਿਛਲੀ ਖ਼ਬਰ ਮੁੰਬਈ ’ਚ ਨੇਵੀ ਮਲਾਹ, ਉਸ ਦੀ ਪਤਨੀ ਤੇ ਦੋ ਬੱਚੇ ਮ੍ਰਿਤਕ ਮਿਲੇ ਅਗਲੀ ਖ਼ਬਰ ਰਾਹੁਲ ਨੇ ‘ਮੋਦੀ ਦੇ ਹਿੰਸਕ ਸ਼ਾਸਨ’ ਵਿਰੁੱਧ ਡਟ ਕੇ ਖੜ੍ਹੇ ਹੋਣ ਲਈ ਨੌਜਵਾਨਾਂ ਦੇ ਹੌਂਸਲੇ ਦੀ ਕੀਤੀ ਸ਼ਲਾਘਾ
Ad Position 24