03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2025

ਭਾਰੀ ਬਰਸਾਤ ਹੋਣ ਕਾਰਨ ਸੁਜਾਨਪੁਰ ਵਿਚੋਂ ਲੰਘਦੀ ਯੂ.ਵੀ.ਡੀ.ਸੀ. ਨਹਿਰ ’ਚੋਂ ਨੈਸ਼ਨਲ ਹਾਈਵੇਅ ’ਤੇ ਆਇਆ ਪਾਣੀ

ਸੁਜਾਨਪੁਰ, (ਪਠਾਨਕੋਟ), 27 ਅਗਸਤ (ਜਗਦੀਪ ਸਿੰਘ)- ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਸੁਜਾਨਪੁਰ ਦੇ ਵਿਚੋਂ ਲੰਘਦੀ ਨਹਿਰ ਯੂ.ਵੀ.ਡੀ.ਸੀ. ਭਾਰੀ ਉਫ਼ਾਨ ’ਤੇ ਹੈ....

Ad Position 21
repet_subhas-goyals [Copy P29]
ਅਜੀਤ ਡੈਸਕ 27-08-2025

ਸੁਜਾਨਪੁਰ, (ਪਠਾਨਕੋਟ), 27 ਅਗਸਤ (ਜਗਦੀਪ ਸਿੰਘ)- ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਸੁਜਾਨਪੁਰ ਦੇ ਵਿਚੋਂ ਲੰਘਦੀ ਨਹਿਰ ਯੂ.ਵੀ.ਡੀ.ਸੀ. ਭਾਰੀ ਉਫ਼ਾਨ ’ਤੇ ਹੈ, ਜਿਸ ਕਾਰਨ ਸੁਜਾਨਪੁਰ ਦੇ ਪੁਲ ਨੰਬਰ ਚਾਰ ਅਤੇ ਪੰਜ ਨੇੜੇ ਨਹਿਰ ਦਾ ਪਾਣੀ ਬਾਹਰ ਆ ਗਿਆ ਅਤੇ ਨੈਸ਼ਨਲ ਹਾਈਵੇ ਪਾਣੀ ਨਾਲ ਭਰ ਗਿਆ ਤੇ ਨਾਲ ਹੀ ਲੋਕਾਂ ਦੇ ਘਰਾਂ ਵਿਚ ਅਤੇ ਆਲੇ ਦੁਆਲੇ ਦੀਆਂ ਦੁਕਾਨਾਂ ਵਿਚ ਪਾਣੀ ਜਾ ਵੜਿਆ। ਪਾਣੀ ਦਾ ਪੱਧਰ ਇੰਨਾ ਜ਼ਿਆਦਾ ਹੈ ਕਿ ਲੋਕ ਘਰਾਂ ਦੇ ਅੰਦਰ ਫਸ ਗਏ ਹਨ। ਪੁਲਿਸ ਦੀ ਟੀਮ ਵਲੋਂ ਰਾਤ ਕੁਝ ਲੋਕਾਂ ਨੂੰ ਘਰਾਂ ਵਿਚੋਂ ਕੱਢਿਆ ਗਿਆ ਸੀ ਤੇ ਇਸ ਵੇਲੇ ਮੌਕੇ ’ਤੇ ਐਨ.ਡੀ.ਆਰ.ਐਫ਼. ਦੀ ਟੀਮ ਵੀ ਪਹੁੰਚੀ ਹੈ। ਨੈਸ਼ਨਲ ਹਾਈਵੇ ਜਾਮ ਹੋਣ ਕਾਰਨ ਜੰਮੂ ਜਾਣ ਵਾਲੇ ਯਾਤਰੀ ਰਸਤੇ ਵਿਚ ਫਸ ਗਏ ਹਨ ਅਤੇ ਪੈਦਲ ਹੀ ਜਾ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ’ਤੋਂ ਟੁੱਟਿਆ ਧੁੱਸੀ ਬੰਨ੍ਹ ਅਗਲੀ ਖ਼ਬਰ ⭐ਮਾਣਕ-ਮੋਤੀ ⭐
Ad Position 24