18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਫਿਜੀ ਦੇ ਪ੍ਰਧਾਨ ਮੰਤਰੀ ਸਿਤੇਨੀ ਰਾਬੂਕਾ 4 ਦਿਨਾਂ ਦੇ ਦੌਰੇ ਲਈ ਭਾਰਤ ਪਹੁੰਚੇ

ਨਵੀਂ ਦਿੱਲੀ, 24 ਅਗਸਤ - ਫਿਜੀ ਗਣਰਾਜ ਦੇ ਪ੍ਰਧਾਨ ਮੰਤਰੀ ਸਿਤੇਨੀ ਲਿਗਾਮਾਮਾਦਾ ਰਾਬੂਕਾ ਐਤਵਾਰ ਨੂੰ ਚਾਰ ਦਿਨਾਂ ਦੇ ਦੌਰੇ ਲਈ ਨਵੀਂ ਦਿੱਲੀ ਪਹੁੰਚੇ, ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਸੁਲੁਵੇਤੀ ਰਾਬੂਕਾ ਵੀ ਸੀ।ਕੇਂਦਰੀ ਸਿੱਖਿਆ ਰਾਜ ਮੰਤਰੀ ਸੁਕਾਂਤ ਮਜੂਮਦਾਰ...

Ad Position 21
No active advertisement
ਅਜੀਤ ਡੈਸਕ 24-08-2025

ਨਵੀਂ ਦਿੱਲੀ, 24 ਅਗਸਤ - ਫਿਜੀ ਗਣਰਾਜ ਦੇ ਪ੍ਰਧਾਨ ਮੰਤਰੀ ਸਿਤੇਨੀ ਲਿਗਾਮਾਮਾਦਾ ਰਾਬੂਕਾ ਐਤਵਾਰ ਨੂੰ ਚਾਰ ਦਿਨਾਂ ਦੇ ਦੌਰੇ ਲਈ ਨਵੀਂ ਦਿੱਲੀ ਪਹੁੰਚੇ, ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਸੁਲੁਵੇਤੀ ਰਾਬੂਕਾ ਵੀ ਸੀ।ਕੇਂਦਰੀ ਸਿੱਖਿਆ ਰਾਜ ਮੰਤਰੀ ਸੁਕਾਂਤ ਮਜੂਮਦਾਰ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ।
ਐਕਸ 'ਤੇ ਇਕ ਪੋਸਟ ਵਿਚ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਰਾਬੂਕਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਫੇਰੀ ਵਿਭਿੰਨ ਖੇਤਰਾਂ ਵਿਚ ਭਾਰਤ-ਫਿਜੀ ਭਾਈਵਾਲੀ ਨੂੰ ਹੋਰ ਡੂੰਘਾ ਕਰੇਗੀ।"ਫਿਜੀ ਦੇ ਪ੍ਰਧਾਨ ਮੰਤਰੀ ਸਿਤੇਨੀ ਰਾਬੂਕਾ ਦਾ ਆਪਣੀ ਪਹਿਲੀ ਫੇਰੀ 'ਤੇ ਨਵੀਂ ਦਿੱਲੀ ਪਹੁੰਚਣ 'ਤੇ ਨਿੱਘਾ ਸਵਾਗਤ। ਪ੍ਰਧਾਨ ਮੰਤਰੀ ਰਾਬੂਕਾ ਦਾ ਹਵਾਈ ਅੱਡੇ 'ਤੇ ਸਿੱਖਿਆ ਅਤੇ ਵਿਕਾਸ ਰਾਜ ਮੰਤਰੀ ਸੁਕਾਂਤ ਮਜੂਮਦਾਰ ਨੇ ਸਵਾਗਤ ਕੀਤਾ। ਇਹ ਫੇਰੀ ਵਿਭਿੰਨ ਖੇਤਰਾਂ ਵਿਚ ਭਾਰਤ-ਫਿਜੀ ਭਾਈਵਾਲੀ ਨੂੰ ਹੋਰ ਡੂੰਘਾ ਕਰੇਗੀ," ਰਣਧੀਰ ਜੈਸਵਾਲ ਨੇ ਕਿਹਾ।

Ad Position 22
No active advertisement
ਪਿਛਲੀ ਖ਼ਬਰ 'ਹਰਿਆਣਾ ਉਦੈ' ਪ੍ਰੋਗਰਾਮ ਤਹਿਤ ਆਯੋਜਿਤ ਡੱਬਵਾਲੀ ਯੂਥ ਮੈਰਾਥਨ ਨੂੰ ਨਾਇਬ ਸਿੰਘ ਸੈਣੀ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ... ਅਗਲੀ ਖ਼ਬਰ ਪਹਿਲਾ ਪ੍ਰਕਾਸ਼ ਪੁਰਬ : ਸ੍ਰੀ ਰਾਮਸਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ...
Ad Position 24